HOME ਬੈਂਸ ਗੋਤ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ

ਬੈਂਸ ਗੋਤ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ

2

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬੈਂਸ ਗੋਤ ਜਠੇਰਿਆਂ ਦਾ 29 ਵਾਂ ਸਾਲਾਨਾ ਜੋੜਮੇਲਾ ਪਿੰਡ ਕੋਠੀ ਜ਼ਿਲਾ ਹੁਸ਼ਿਆਰਪੁਰ ਵਿਖ਼ੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਸ੍ਰੀ ਲੁਭਾਇਆ ਰਾਮ ਬੈਂਸ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ | ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ‘ਤੇ ਨਤਮਸਤਕ ਹੋਈਆਂ | ਨਿਸ਼ਾਨ ਸਾਹਿਬ ਚੜਾ ਕੇ ਸ੍ਰੀ ਅੰਮ੍ਰਿਤਬਾਣੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਗਾਇਕ ਪ੍ਰੇਮ ਹੀਰਾ ਅਤੇ ਰਾਜ ਦਦਰਾਲ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਬੈਂਸ ਗੋਤ ਪ੍ਰਬੰਧਕ ਕਮੇਟੀ ਨੇ ਸੇਵਾਦਾਰਾਂ ਅਤੇ ਕਲਾਕਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ | ਪ੍ਰਧਾਨ ਲੁਭਾਇਆ ਰਾਮ ਬੈਂਸ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਬਾਣੀ ਨਾਲ ਜੁੜਨਾ ਚਾਹੀਦਾ ਹੈ | ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਬਾਬਾ ਜਸਵੰਤ ਸਿੰਘ, ਮਦਨ ਸਿੰਘ ਬੈਂਸ, ਮਹਿੰਦਰ ਬੈਂਸ, ਚੈਂਚਲ ਬੈਂਸ ਸਰਪੰਚ ਕੋਠੀ, ਸੁਰਿੰਦਰ ਬੈਂਸ, ਮਲਕੀਤ ਮੰਢਾਲੀ, ਗੁਰਪ੍ਰੀਤ ਬੈਂਸ, ਗਿਆਨ ਬੈਂਸ,ਕਸ਼ਮੀਰ ਬਹੂਆ, ਰਾਮ ਪਾਲ ਬੈਂਸ, ਜੋਗਿੰਦਰ ਅਪਰਾ, ਤਰਸੇਮ ਬੈਂਸ, ਵਿਕਰਮ ਭੰਬੀਆਂ, ਨਵਜੋਤ ਬੈਂਸ ਆਦਿ ਹਾਜ਼ਰ ਸਨ |ਇਸ ਦੀ ਜਾਣਕਾਰੀ ਮਲਕੀਤ ਮੰਢਾਲੀ ਨੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਨ ਦੇ ਸੁਪਨੇ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਦੀ 28ਵੀ ਵਰ੍ਹੇਗੰਢ 29 ਮਈ ਨੂੰ :- ਡਾਕਟਰ ਕਟਾਰੀਆ।