ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਦੇ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਜੀ ਦਾ 16 ਮਈ, 2025 ਨੂੰ ਪਰਿਨਿਰਵਾਣ (ਦਿਹਾਂਤ) ਹੋਣ ਕਾਰਨ ਸੰਧੂ ਪਰਿਵਾਰ ਨੂੰ ਭਾਰੀ ਸਦਮਾ ਲੱਗਾ ਹੈ। ਉਸੇ ਹੀ ਦਿਨ ਉਨ੍ਹਾਂ ਦੇ ਪਿੰਡ ‘ਵਰਿਆਣਾ’ ਵਿਖੇ ਬੁੱਧ ਰੀਤੀ ਅਨੁਸਾਰ ਮਾਤਾ ਜੀ ਦਾ ਸੰਸਕਾਰ ਕਰ ਦਿੱਤਾ ਗਿਆ ਅਤੇ ਉਸੇ ਹੀ ਦਿਨ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਇੱਕ ਸਮਾਗਮ ਵਿਚ ਬੁੱਧ ਰੀਤੀ ਮੁਤਾਬਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸ ਵਿੱਚ ਭਿਖੂ ਚੰਦਰ ਕੀਰਤੀ ਜੀ ਨੇ ਆਏ ਹੋਏ ਉਪਾਸਕਾਂ ਨੂੰ ਤ੍ਰਿਸ਼ਰਨ-ਪੰਚਸ਼ੀਲ ਦਾ ਜਾਪ ਕਰਵਾਇਆ ਅਤੇ ਕਿਹਾ ਕਿ ਸਾਡੇ ਸਮਾਜ ਨੂੰ, ਸਾਡੇ ਉੱਪਰ ਥੋਪੀਆਂ ਇਨ੍ਹਾਂ ਰੂੜੀਵਾਦੀ ਪਰੰਪਰਾਵਾਂ ਨੂੰ ਤਿਆਗਣਾ ਚਾਹੀਦਾ ਹੈ। ਇਸ ਦੁੱਖ ਦੀ ਘੜੀ ਵਿੱਚ ਡਾ. ਜੀ.ਸੀ. ਕੌਲ, ਸ੍ਰੀ ਸੋਹਨ ਲਾਲ ਰਿਟਾ. ਡੀ. ਪੀ. ਆਈ. (ਕਾਲਜਾਂ) , ਪ੍ਰੋ. ਅਸ਼ਵਨੀ ਜੱਸਲ , ਪ੍ਰੋ. ਬਲਬੀਰ , ਪ੍ਰੋ.ਅਰਿੰਦਰ ਸਿੰਘ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ, ਨਿਰਮਲ ਬਿੰਝੀ, ਵਿਨੋਦ ਸ਼ਰਮਾ, ਡਾ.ਬੀ.ਕੇ ਛਾਬੜਾ, ਡਾ. ਰਾਜ ਕੁਮਾਰ (ਕੋਟ ਸਦੀਕ) ,ਡਾ. ਜਗਜੀਤ ਸਿੰਘ, ਡਾ. ਰਕੇਸ਼ ਕੁਮਾਰ, ਵਰਿਆਣਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼ਰਨ ਦੀਪ ਸਿੰਘ ਭੁੱਲਰ ਅਤੇ ਸਾਥੀ ਮਨੋਹਰ ਭਾਰਦਵਾਜ, ਕਮਲ ਰਾਹਿਲ, ਗੁਰਜੀਤ ਸਿੰਘ, ਸਤਨਾਮ ਸਿੰਘ ,ਜੀ.ਡੀ. ਸੰਧੂ, ਨਕਸ਼ ਵਰਿਆਣਵੀ, ਦਲਜੀਤ ਹੰਸ, ਗੌਤਮ ਬੌਧ ਅਤੇ ਇਲਾਕੇ ਦੀਆਂ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਮੌਕੇ ਭਾਵਪੂਰਨ ਹਾਜ਼ਰੀ ਲਗਵਾਈ। ਚਰਨ ਦਾਸ ਸੰਧੂ ਦੇ ਪਰਿਵਾਰ ਵੱਲੋਂ ਅੰਤਿਮ ਕਿਰਿਆ ਕਰਮ ਦੀ ਪਰੰਪਰਾ ਤੋਂ ਹਟ ਕੇ ਲਏ ਗਏ ਇਸ ਅਗ੍ਹਾਂ ਵਧੂ ਫੈਸਲੇ ਨਾਲ ਭਾਰਤ ਵਿੱਚ ਰੁੜ੍ਹੀਵਾਦੀ, ਕਰਮ ਕਾਂਡ , ਅੰਧ ਵਿਸ਼ਵਾਸ ਅਤੇ ਪਖੰਡਵਾਦ ਨੂੰ ਭਾਰੀ ਸੱਟ ਵੱਜੀ ਅਤੇ ਇਸ ਨਾਲ 14 ਅਕਤੂਬਰ, 1956 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਅਰੰਭੀ ਧੰਮ ਕ੍ਰਾਂਤੀ ਦੀ ਮਸ਼ਾਲ ਨੂੰ ਮੱਘਦਾ ਰੱਖਣ ਲਈ ਉਨ੍ਹਾਂ ਨੇ ਆਪਣੇ ਵੱਲੋਂ ਛੋਟਾ ਜਿਹਾ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਦੇ ਪਿਤਾ ਸ਼੍ਰੀ ਮੀਤ ਰਾਮ ਸੰਧੂ ਜੀ ਪੱਕੇ ਤਰਕਸ਼ੀਲ ਅਤੇ ਕਰਮਯੋਗੀ ਸਨ। ਇਹ ਉਨ੍ਹਾਂ ਦੀ ਪ੍ਰੇਰਨਾ ਦਾ ਹੀ ਸਿੱਟਾ ਹੈ ਕਿ ਉਨ੍ਹਾਂ ਦਾ ਪਰਿਵਾਰ ਨਿਰੋਲ ਬੁੱਧਿਸਟ ਅੰਬੇਡਕਰੀ ਹੈ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)



