HOME ਹਿਰਨ ਅਤੇ ਭਾਲੂ

ਹਿਰਨ ਅਤੇ ਭਾਲੂ

3
ਮਾਸਟਰ ਸੰਜੀਵ ਧਰਮਾਣੀ

  (ਸਮਾਜ ਵੀਕਲੀ)   ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਬਹੁਤ ਉੱਚੀ ਪਹਾੜੀ ਸੀ। ਉੱਥੇ ਬਹੁਤ ਭਿਆਨਕ ਜਾਨਵਰ ਰਹਿੰਦੇ ਸਨ। ਉੱਥੇ ਇੱਕ ਨਦੀ ਸੀ। ਨਦੀ ਕਿਨਾਰੇ ਇੱਕ ਬਹੁਤ ਵੱਡਾ ਭਾਲੂ ਰਹਿੰਦਾ ਸੀ। ਇੱਕ ਦਿਨ ਉੱਥੇ ਇੱਕ ਹਿਰਨ ਪਾਣੀ ਪੀਣ ਆਇਆ। ਫਿਰ ਉੱਧਰੋਂ ਭਾਲੂ ਉਸਦੇ ਕੋਲ ਆ ਗਿਆ। ਭਾਲੂ ਨੇ ਕਿਹਾ ਕਿ ਇਹ ਮੇਰਾ ਦਰਿਆ ਹੈ , ਤੂੰ ਇੱਥੇ ਪਾਣੀ ਨਹੀਂ ਪੀ ਸਕਦਾ। ਹਿਰਨ ਨੇ ਉਸਦੀਆਂ ਬਹੁਤ ਮਿਹਨਤਾਂ ਕੀਤੀਆਂ , ਪਰ ਭਾਲੂ ਨੇ ਉਸਨੂੰ ਪਾਣੀ ਨਹੀਂ ਪੀਣ ਦਿੱਤਾ। ਹਿਰਨ ਨੇ ਦੂਰ ਜਾ ਕੇ ਇੱਕ ਛੱਪੜ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਪਰ ਭਾਲੂ ਦਾ ਬੁਰਾ ਵਿਵਹਾਰ ਉਸ ਨੂੰ ਚੰਗਾ ਨਹੀਂ ਲੱਗਿਆ। ਭਾਲੂ ਹਿਰਨ ਨੂੰ ਉੱਥੋਂ ਭਜਾ ਕੇ ਬਹੁਤ ਖੁਸ਼ ਹੋਇਆ। ਸਮਾਂ ਬਤੀਤ ਹੁੰਦਾ ਰਿਹਾ। ਇੱਕ ਵਾਰ ਬਹੁਤ ਤੇਜ਼ ਵਰਖਾ ਹੋਈ। ਉਸ ਦਰਿਆ ਵਿੱਚ ਹੜ ਆ ਗਿਆ। ਪਾਣੀ ਤੇਜ – ਤੇਜ ਵਗਣ ਲੱਗ ਪਿਆ। ਕੁਝ ਸਮੇਂ ਵਿੱਚ ਹੀ ਭਾਲੂ ਉਸ ਪਾਣੀ ਵਿੱਚ ਰੁੜਨ ਲੱਗ ਪਿਆ। ਦੇਖਦੇ ਹੀ ਦੇਖਦੇ ਭਾਲੂ ਪਾਣੀ ਦੇ ਤੇਜ ਵਹਾਅ ਵਿੱਚ ਦੂਰ ਤੱਕ ਰੁੜ੍ਹਨ ਲੱਗਿਆ। ਅਚਾਨਕ ਉਸ ਹਿਰਨ ਦੀ ਨਜ਼ਰ ਤੇਜ ਪਾਣੀ ਵਿੱਚ ਰੁੜ੍ਹਦੇ ਜਾ ਰਹੇ ਭਾਲੂ ‘ਤੇ ਪੈ ਗਈ। ਹਿਰਨ ਦਾ ਇੱਕ ਦੋਸਤ ਸੀ – ਹਾਥੀ। ਹਿਰਨ ਨੇ ਤੁਰੰਤ ਹਾਥੀ ਨੂੰ ਸਾਰੀ ਗੱਲ ਦੱਸੀ। ਹਾਥੀ ਨੇ ਤੁਰੰਤ ਪਾਣੀ ਵਿੱਚ ਵੜ ਕੇ ਆਪਣੀ ਸੁੰਡ ਨਾਲ਼ ਭਾਲੂ ਨੂੰ ਪਾਣੀ ਤੋਂ ਬਾਹਰ ਕੱਢ ਲਿਆ। ਫਿਰ ਭਾਲੂ ਦੀ ਜਾਨ ਬਚ ਗਈ। ਭਾਲੂ ਨੇ ਹਾਥੀ ਤੇ ਹਿਰਨ ਦਾ ਧੰਨਵਾਦ ਕੀਤਾ ਅਤੇ ਆਪਣੇ ਗਲਤ ਵਿਵਹਾਰ ਲਈ ਹਿਰਨ ਕੋਲੋਂ ਮਾਫੀ ਮੰਗੀ। ਹੁਣ ਭਾਲੂ ਆਪਣੇ ਕੀਤੇ ਵਿਵਹਾਰ ਲਈ ਬਹੁਤ ਸ਼ਰਮਿੰਦਾ ਵੀ ਸੀ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਪ੍ਰਤੀ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਅਤੇ ਸਭ ਦੇ ਭਲੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ

9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article( ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰਸੱਟ ਨਵੀਂ ਦਿੱਲੀ ਵੱਲੋਂ 2026 ਦਾ ( ਚਾਨਣ ਗੋਬਿੰਦਪੁਰੀ ਪੁਰਸਕਾਰ ) ਸ਼ਾਇਰਾ , ਸਾਹਿਤਕਾਰਾ ਤੇ ਸਮਾਜਸੇਵੀ ਰਮਿੰਦਰ ਰੰਮੀ ਨੂੰ )
Next articleਬਜ਼ੁਰਗ ਹੁੰਦੇ ਹਨ ਘਰ ਦਾ ਤਾਲਾ