HOME ਤਿੰਨ ਦਿਨਾਂ ਦੇ ‘ ਸੰਧੂਰ ਅਪਰੇਸ਼ਨ ‘ ਨੇ ਰਣਨੀਤਕ ਦਬਦਬਾ ਕਾਇਮ ਕੀਤਾ।

ਤਿੰਨ ਦਿਨਾਂ ਦੇ ‘ ਸੰਧੂਰ ਅਪਰੇਸ਼ਨ ‘ ਨੇ ਰਣਨੀਤਕ ਦਬਦਬਾ ਕਾਇਮ ਕੀਤਾ।

1
ਰਜਿੰਦਰ ਸਿੰਘ ਰਾਜਨ
    (ਸਮਾਜ ਵੀਕਲੀ)    ਪਹਿਲਗਾਮ ਵਿਖੇ ਸੈਲਾਨੀਆਂ ਤੇ ਹੋਏ ਕਾਇਰਤਾਪੂਰਨ ਹਮਲੇ ਤੋਂ ਬਾਅਦ ਭਾਰਤ ਨੂੰ ਇਕਦਮ ਅਜਿਹੇ ਫੈਸਲੇ ਲੈਣੇ ਪਏ ਤਾਂ ਕਿ ਗੁਆਂਢੀ ਦੇਸ਼ ਨੂੰ ਅਜਿਹੀਆਂ ਗਤੀਵਿਧੀਆਂ ਕਰਨ ਤੋਂ ਉਸਦੀ ਤੌਬਾ ਕਰਵਾਈ ਜਾ ਸਕੇ। ਵਿਆਪਕ ਕੂਟਨੀਤਕ ਅਖਾੜੇ ਵਿੱਚ ਸੰਸਾਰ ਦੀਆਂ ਸੁਪਰੀਮ ਤਾਕਤਾਂ ਨੂੰ ਭਾਰਤ ਦੇ ਅਗਲੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ । ਬੇਸ਼ੱਕ ਭਾਰਤ ਦੇਸ਼ ਕਦੇ ਵੀ ਗੁਆਂਢੀ ਦੇਸ਼ਾਂ ਨਾਲ ਜੰਗ ਵਰਗੇ ਹਾਲਾਤਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਪਰ ਮਜ਼ਬੂਰਨ ਨਾ ਚਾਹੁੰਦੇ ਹੋਏ ਵੀ ਜੰਗ ਵਰਗਾ ਮਾਹੌਲ ਪੈਦਾ ਕਰਨਾ ਪਿਆ। ਕਹਿ ਸਕਦੇ ਹਾਂ ਮਰਦੀ ਨੂੰ ਅੱਕ ਚੱਬਣਾ ਪਿਆ। ਜਿਸਨੂੰ ‘ ਸੰਧੂਰ ਅਪਰੇਸ਼ਨ ‘ ਦਾ ਨਾਂ ਦਿੱਤਾ ਗਿਆ।
               ਭਾਰਤ ਨੇ 7,8 ਅਤੇ 9 ਮਈ ਨੂੰ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਦੇ ਅੱਡਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਦੇਸ਼ ਨੂੰ ਆਪਣੀ ਸੈਨਿਕ ਸ਼ਕਤੀ ਤੇ ਮਾਣ ਸੀ। ਇਹ ਮਾਣ ਸੈਨਿਕਾਂ ਨੇ 7 ਮਈ ਨੂੰ ਪਾਕਿਸਤਾਨੀ ਪੰਜਾਬ ਦੇ ਤਿੰਨ ਅਤੇ ਮਕਬੂਜਾ ਕਸ਼ਮੀਰ ਵਿਚਲੇ ਛੇ ਦਹਿਸ਼ਤਗਰਦੀ ਟਿਕਾਣਿਆਂ ਨੂੰ ਮਲੀਆਮੇਟ ਕਰਦਿਆਂ ਕਾਇਮ ਰੱਖਿਆ। ਇਸੇ ਤਰ੍ਹਾਂ ਹੀ 8 ਮਈ ਅਤੇ 9 ਮਈ ਨੂੰ ਆਪਣੀ ਰਣਨੀਤਕ ਸ਼ਕਤੀ ਦਾ ਵਧੀਆ ਮੁਜ਼ਾਹਰਾ ਕੀਤਾ। ਜਿਸ ਨਾਲ ਸਭ ਤੋਂ ਵੱਡਾ ਹਮਲਾ ਬਹਾਵਲਪੁਰ, ਮੁਰੀਦਾਕੇ, ਚਕਲਾਲਾ ਏਅਰਬੇਸ ਆਦਿ ਥਾਵਾਂ ਤੇ ਕੀਤਾ ਗਿਆ। ਭਾਰਤੀ ਹਵਾਈ ਫੌਜ ਨੇ ਧੜਾਧੜ ਡਰੋਨਾਂ ਰਾਹੀਂ ਅਤੇ ਲੜਾਕੂ ਜਹਾਜ਼ਾਂ ਰਾਹੀਂ ਪੂਰੀ ਤਬਾਹੀ ਮਚਾ ਦਿੱਤੀ। ਭਾਰਤ ਦੇ ਇਸ ਪ੍ਰਦਰਸ਼ਨ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਵਿਦੇਸ਼ੀ ਡਰੋਨਾਂ ਅਤੇ ਮਿਜ਼ਾਇਲਾਂ ਨੂੰ ਤਿਣਕਾ ਤਿਣਕਾ ਕਰਕੇ ਬਿਖੇਰ ਦਿੱਤਾ। ਪਾਕਿਸਤਾਨੀ ਡਰੋਨਾਂ ਅਤੇ ਮਿਜ਼ਾਇਲਾਂ ਨੂੰ ਬਾਰਡਰ ਟੱਪਦਿਆਂ ਹੀ ਭਾਰਤ ਦੇ ਸੁਦਰਸ਼ਨ ਚੱਕਰ (S-400) ਨੇ ਫੁੰਡਣੇ ਸ਼ੁਰੂ ਕਰ ਦੇਣੇ। ਪਾਕਿਸਤਾਨ ਦੀ ਇਕ ਮਿਜ਼ਾਇਲ ਨੂੰ ਭਾਰਤੀ ਪੰਜਾਬ ਟੱਪਦਿਆਂ ਹੀ ਸਿਰਸਾ ਪਾਰ ਕਰਦਿਆਂ ਹੀ ਜ਼ਮੀਨ ਤੇ ਸੁੱਟ ਲਿਆ।
             ਭਾਰਤ ਨੇ ਆਪਣੇ ਇਸ ਅਪਰੇਸ਼ਨ ਰਾਹੀਂ ਪਾਕਿਸਤਾਨ ਦੀ ਆਮ ਵਸੋਂ ਨੂੰ ਬਚਾ ਕੇ ਨਿਸ਼ਾਨੇ ਸਾਧੇ ਸਨ। ਇਹ ਤਿੰਨ ਦਿਨਾਂ ਦੀ ਜੰਗ ਦੌਰਾਨ ਭਾਰਤ ਨੇ ਚੀਨ,ਇਰਾਨ ਅਤੇ ਤੁਰਕੀ ਦੁਆਰਾ ਪਾਕਿਸਤਾਨ ਨੂੰ ਭੇਜੇ ਗਏ ਹਥਿਆਰ ਅਤੇ ਜੰਗੀ ਉਪਕਰਣਾਂ ਨੂੰ ਠੁਸ ਕਰ ਦਿੱਤਾ। ਚੀਨ ਏਸ਼ੀਆ ਵਿੱਚ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਦਾ ਸੀ, ਉਸ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਭਾਰਤ ਹੁਣ 1962 ਵਾਲਾ ਭਾਰਤ ਨਹੀਂ ਰਿਹਾ। ਪਾਕਿਸਤਾਨ ਵੀ ਚੀਨੀ ਹਥਿਆਰ ਅਤੇ ਹੋਰ ਰੱਖਿਅਕ ਸਿਸਟਮ ਤੇ ਅੰਨੇਵਾਹ ਖ਼ਰਚ ਕਰ ਰਿਹਾ ਸੀ। ਆਪਣਾ ਗੁਆਂਢੀ ਆਪਣੀ ਤਬਾਹੀ ਦੇਖ ਕੇ ਕੱਲ੍ਹ ਨੂੰ ਚੀਨ ਤੋਂ ਹਥਿਆਰਾਂ ਦੇ ਜ਼ਖੀਰੇ ਖਰੀਦਣ ਲਈ ਸੌ ਵਾਰ ਸੋਚ ਕਿ ਫੈਸਲਾ ਕਰੇਗਾ। ਤੁਰਕੀ ਵੱਲੋਂ ਭੇਜੇ ਗਏ ਡਰੋਨ ‘ਫੁਸ ਪਟਾਕੇ ‘
ਸਿੱਧ ਕਰ ਦਿੱਤੇ।
              ਇਹ ਤਿੰਨ ਦਿਨਾਂ ਦੇ ‘ ਸੰਧੂਰ ਅਪਰੇਸ਼ਨ’ ਨੇ ਬਾਕੀ ਦੇਸ਼ਾਂ ਦੇ ਵੀ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ। ਪਾਕਿਸਤਾਨ ਨੂੰ ਆਪਣੀ ਪਿੱਠ ਪਿੱਛੇ ਚੀਨ ਦੇ ਖੜ੍ਹੇ ਹੋਣ ਦਾ ਹੋਸਲਾ ਸੀ। ਭਾਰਤ ਨੂੰ ਆਪਣੀ ਜਲ਼, ਥਲ ਅਤੇ ਹਵਾਈ ਫ਼ੌਜ ਦੀ ਮੁਹਾਰਤ ਦਾ ਪਤਾ ਲੱਗਿਆ ਹੈ। ਨਵੀਂ ਤਕਨਾਲੋਜੀ ਅਤੇ ਵਧੀਆ ਸਾਜ਼ੋ ਸਾਮਾਨ ਨੇ ਫਰਾਂਸ ਵਰਗੀਆਂ ਸੈਨਾਵਾਂ ਤੋਂ ਵੀ ਉੱਚਾ ਰੁਤਬਾ ਹਾਸਲ ਕੀਤਾ ਹੈ। ਭਾਰਤ ਦੀ ਰਣਨੀਤਕ ਭੂਮਿਕਾ ਫੈਸਲਾਕੁੰਨ ਸਾਬਤ ਹੋਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਹੁਣ ਆਪਣੇ ਭਾਰਤ ਨਾਲ ਸਰਹੱਦੀ ਮਸਲਿਆਂ ਦੇ ਹੱਲ ਵੱਲ ਜ਼ਰੂਰ ਧਿਆਨ ਦੇਵੇਗਾ। ਕਿਉਂਕਿ ਏਸ਼ੀਆ ਖਿੱਤੇ ਵਿੱਚ ਪਸਰੀ ਸੁੰਨ ਭਾਰਤ ਦੇ ਜਵਾਨਾਂ ਤੇ ਮਾਣ ਮਹਿਸੂਸ ਕਰਨ ਸ਼ਾਹਦੀ ਭਰਦੀ ਪ੍ਰਤੀਤ ਹੁੰਦੀ ਹੈ।
ਰਜਿੰਦਰ ਸਿੰਘ ਰਾਜਨ 
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ਼1 ਹਰੇੜੀ ਰੋਡ ਸੰਗਰੂਰ।
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਦੋਂ ਕਦੋਂ ਟਿਕਦੇ। 
Next articleਰੁਮਾਲ ਦੀ ਵਰਤੋਂ ਅਤੇ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ