ਖ਼ੈਰ

(ਸਮਾਜ ਵੀਕਲੀ)

ਆਪਣੇ ਦਿਲਾਂ ਦੇ ਕਾਸੇ ਲੈ ਕੇ
ਦਰ,ਦਰ ਜਾ ਕੇ
ਹਾਸਿਆਂ ਦੀ ਖ਼ੈਰ
ਮੰਗਣ ਵਾਲਿਓ,
ਆਪ ਤਾਂ ਤੁਸੀਂ ਕਿਸੇ ਨੂੰ
ਮੁਸੀਬਤ ‘ਚ ਫਸਿਆ ਦੇਖ ਕੇ
ਉਸ ਤੋਂ ਪਰੇ ਹੋ ਕੇ
ਉਸ ਦਾ ਬੁਰਾ ਸੋਚਦੇ ਹੋ।
ਜੇ ਕੋਈ ਤੁਹਾਡੇ ਸਾਮ੍ਹਣੇ
ਸੱਚ ਬੋਲਣ ਦੀ
ਹਿੰਮਤ ਕਰ ਬੈਠੇ,
ਤੁਸੀਂ ਉਸ ਦੇ ਖੂਨ ਦੇ
ਪਿਆਸੇ ਹੋ ਜਾਂਦੇ ਹੋ
ਤੇ ਜੇ ਕੋਈ ਤੁਹਾਡੇ ਸਾਮ੍ਹਣੇ
ਕਿਸੇ ਦੇ ਸੱਚੇ ਪਿਆਰ ਦੀ
ਗੱਲ ਕਰ ਬੈਠੇ,
ਤੁਸੀਂ ਉਸ ਨੂੰ ਤੋੜਨ ਦੀਆਂ
ਵਿਉਂਤਾਂ ਬਣਾਉਣ ਲੱਗ ਪੈਂਦੇ ਹੋ।
ਅਜਿਹੀ ਹਾਲਤ ਵਿੱਚ
ਤੁਹਾਡੇ ਦਿਲਾਂ ਦੇ ਕਾਸਿਆਂ ਵਿੱਚ
ਹਾਸਿਆਂ ਦੀ ਖ਼ੈਰ
ਕੌਣ ਪਾਏਗਾ?
ਕੌਣ ਪਾਏਗਾ?

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWorld must triple investment in renewable energy: UN report
Next articleਪ੍ਰਸਿੱਧ ਸਾਹਿਤਕਾਰ ਅਧਿਆਪਕਾ ਰਜਨੀ ਵਾਲੀਆ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਨਮਾਨਿਤ