*ਨੌਜਵਾਨ ਨਸ਼ੇ ਤਿਆਗ ਕੇ ਇੱਕ ਬਿਹਤਰ ਜਿੰਦਗੀ ਬਤੀਤ ਕਰਕੇ ਦੋਏ ਸਮਾਜ ਤੇ ਦੇਸ਼ ਲਈ ਕੰਮ ਕਰਨ-ਇੰਸਪੈਕਟਰ ਸੰਜੀਵ ਕਪੂਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਆਪਣੇ ਪਿੰਡ ਅਤੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਪਿੰਡ ਛੋਕਰਾਂ ਦੀ ਗ੍ਰਾਮ ਪੰਚਾਇਤ ਵਲੋਂ ਨਸ਼ਿਆਂ ਖਿਲਾਫ਼ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਇੰਸਪੈਕਟਰ ਸੰਜੀਵ ਕਪੂਰ ਐੱਸ.ਐੱਚ.ਓ. ਥਾਣਾ ਫਿਲੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਹੁੰਦੇ ਹੋਏ ਉਹਨਾਂ ਕਿਹਾ ਕਿ ਇਲਾਕੇ ਦਾ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਇੱਕ ਬਿਹਤਰ ਜਿੰਦਗੀ ਬਤੀਤ ਕਰਦੇ ਹੋਏ ਦੇਸ਼, ਕੌਮ ਤੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਨਾਂ ਨੂੰ ਆਪਣੇ ਆਪ ‘ਤੇ ਗਰਵ ਮਹਿਸੂਸ ਹੋਵੇ | ਇਸ ਮੌਕੇ ਸ਼੍ਰੀਮਤੀ ਕੁਲਬੀਰ ਕੌਰ, ਡਾ. ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ, ਜਗਰੂਪ ਸਿੰਘ ਸੈਕਟਰੀ ਵੀ ਵਿਸ਼ੇਸ਼ ਤੌਰ ‘ਤੇ ਸੈਮੀਨਾਰ ‘ਚ ਸ਼ਾਮਿਲ ਹੋਏ। ਸੈਮੀਨਾਰ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਸਰਪੰਚ ਪਿੰਡ ਛੋਕਰਾਂ, ਸਰਪੰਚ ਹਰਦੀਪ ਸਿੰਘ ਮੋਰੋਂ, ਸਰਪੰਚ ਮੋਹਣ ਲਾਲ ਸਮਰਾੜੀ, ਸਰਪੰਚ ਵਿਨੈ ਕੁਮਾਰ ਅੱਪਰਾ, ਪੰਡਤ ਰਮੇਸ਼ਵਰ ਸਾਬਕਾ ਸਰਪੰਚ ਕੰਗ ਜਗੀਰ, ਤੀਰਥ ਸਿੰਘ ਮੈਾਗੜਾ ਪੰਚ ਚੱਕ ਸਾਹਬੂ, ਸੰਦੀਪ ਕੁਮਾਰ ਅੱਪਰਾ, ਰਣਬੀਰ ਸਿੰਘ ਕੰਦੋਲਾ, ਠਾਕੁਰ ਸਿੰਘ ਮਾਨ, ਸਰਬਜੀਤ ਸਿੰਘ ਜੀਤਾ, ਹਨੀ ਸੇਠੀ, ਪਵਿੱਤਰ ਸਿੰਘ ਪਿੱਤਾ, ਸੁਰਜੀਤ ਸਿੰਘ ਜੱਸਲ, ਰਣਦੀਪ ਕੁਮਾਰ ਰਿੰਪੀ, ਸ਼ੁਸ਼ੀਲ ਕੁਮਾਰ, ਰਾਜਾ, ਦਲਵਿੰਦਰ ਸਿੰਘ ਅੱਪਰਾ, ਪਰਮਜੀਤ ਕੌਰ, ਜੋਤੀ ਪਾਲ, ਪਿੰਡ ਛੋਕਰਾਂ ਦੀ ਗ੍ਰਾਮ ਪੰਚਾਇਤ ਸਰਪੰਚ ਕਿਰਪਾਲ ਸਿੰਘ ਪਾਲੀ, ਮਨਜੀਤ ਸਿੰਘ ਖਾਲਸਾ ਪੰਚ , ਰਣਜੀਤ ਸਿੰਘ ਖਾਲਸਾ ਪੰਚ, ਸੁਰਿੰਦਰ ਕੁਮਾਰ ਬਾਟਾ ਪੰਚ, ਮੁਖਤਿਆਰ ਰਾਮ ਪੰਚ , ਜਤਿੰਦਰਜੀਤ ਕੌਰ ਪੰਚ, ਛਿੰਦੋ ਪੰਚ , ਕਿਰਨਜੀਤ ਕੌਰ ਪੰਚ, ਤਿਲਕ ਰਾਜ ਪੰਚ, ਮਨਦੀਪ ਕੌਰ ਪੰਚ, ਰਜਿੰਦਰ ਜੀ ਰੀਡਰ ਡੀ.ਐੱਸ.ਪੀ.ਦਫ਼ਤਰ ਫਿਲੌਰ, ਏ.ਐੱਸ.ਆਈ ਜਸਵਿੰਦਰ ਸਿੰਘ ਅੱਪਰਾ, ਬਲਵਿੰਦਰ ਸਿੰਘ, ਕਮਲਜੀਤ ਸਿੰਘ ਛੋਕਰ, ਹਰਮਿੰਦਰ ਜੇ.ਈ., ਜਗਦੀਸ਼ ਕੌਰ, ਕੁਲਦੀਪ ਸਿੰਘ ਸਮਰਾੜੀ ਪੰਚ, ਪਵਨ ਕੁਮਾਰ ਪੰਚ ਤੇ ਇਲਾਕੇ ਭਰ ਤੋਂ ਹੋਰ ਮੋਹਤਬਰ ਹਾਜ਼ਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆ ਪੰਚ ਮਨਜੀਤ ਸਿੰਘ ਖਾਲਸਾ ਨੇ ਵੀ ਇਲਾਕੇ ਦੇ ਨੌਜਵਾਨ ਨੂੰ ਨਸ਼ਾ ਰਹਿਤ ਹੋ ਕੇ ਇੱਕ ਚੰਗੀ ਤੇ ਸਿਹਤਮੰਦ ਜਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ |



