ਧੂਰੀ (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਭਾ ਦੇ ਆਪਣੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤਕ ਭਵਨ ਵਿਖੇ ਹੋਈ । ਸਭ ਤੋਂ ਪਹਿਲਾਂ ਉਨ੍ਹਾਂ ਨੇ ਹਾਜ਼ਰੀਨ ਦਾ ਸੁਆਗਤ ਕਰਨ ਉਪਰੰਤ ਕਿਹਾ ਕਿ ਮਿਆਰੀ ਸਾਹਿਤ ਦੀ ਸਿਰਜਣਾ ਕਰਨ ਲਈ ਚੰਗਾ ਸਾਹਿਤ ਪੜ੍ਹਨਾ ਬੇਹੱਦ ਜ਼ਰੂਰੀ ਹੈ , ਪਾਠਕਾਂ ਦੇ ਨਾਲ਼ ਨਾਲ਼ ਲੇਖਕਾਂ ਵਿੱਚ ਵੀ ਇਹ ਰੁਝਾਨ ਦਿਨੋਂ ਦਿਨ ਘਟਦਾ ਜਾ ਰਿਹਾ ਹੈ । ਕਲਮਕਾਰਾਂ ਦੇ ਘਰਾਂ ਵਿੱਚ ਨਿਰਪੱਖ ਸੋਚ ਵਾਲ਼ੇ ਅਖ਼ਬਾਰ , ਰਿਸਾਲੇ ਅਤੇ ਸਾਹਿਤਕ ਪੁਸਤਕਾਂ ਦੀ ਨਿੱਜੀ ਲਾਇਬ੍ਰੇਰੀ ਲਾਜ਼ਮੀ ਹੋਣੀ ਚਾਹੀਦੀ ਹੈ ।
ਹਰ ਵਾਰੀ ਦੀ ਤਰ੍ਹਾਂ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਜਾਣ ਵਾਲ਼ੇ ਸਾਹਿਤਕਾਰਾਂ , ਕਲਾਕਾਰਾਂ ਅਤੇ ਹੋਰ ਮੁੱਖ ਹਸਤੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ , ਕਹਾਣੀਕਾਰ ਤੇ ਸੰਪਾਦਕ ਪ੍ਰੇਮ ਪ੍ਰਕਾਸ਼ ਸਿੰਘ ਅਤੇ ਗਾਇਕ ਹੰਸ ਰਾਜ ਹੰਸ ਦੀ ਜੀਵਨ ਸਾਥਣ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ।
ਦੂਸਰੇ ਦੌਰ ਵਿੱਚ ਅਪ੍ਰੈਲ ਮਹੀਨੇ ਵਿੱਚ ਜਨਮ ਮਿਤੀ ਵਾਲ਼ੇ ਮੈਂਬਰਾਂ ਵਜੋਂ ਗੁਰਜੰਟ ਸਿੰਘ ਮੀਮਸਾ , ਕਰਨਜੀਤ ਸਿੰਘ ਸੋਹੀ , ਮਨਪ੍ਰੀਤ ਕੌਰ ਢੀਂਡਸਾ ( ਚੌਂਦਾ ) ਅਤੇ ਜਗਦੀਸ਼ ਸਿੰਘ ਖੀਪਲ਼ ਦਾ ਜਨਮ ਦਿਨ ਮਨਾ ਕੇ ਮੁਬਾਰਕਬਾਦ ਦੇਣ ਅਤੇ ਤੰਦਰੁਸਤੀ ਭਰੀ ਲੰਮੀ ਉਮਰ ਦੀ ਕਾਮਨਾ ਕਰਨ ਉਪਰੰਤ ਨਵੇਂ ਬਣੇਂ ਮੈਂਬਰਾਂ ਕਰਮ ਸਿੰਘ ਲੁਬਾਣਾ , ਗੁਰਜੰਟ ਸਿੰਘ ਸਹੋਤਾ ਅਤੇ ਗੁਰਤੇਜ ਸਿੰਘ ਧੂਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਟਿੱਬਾ , ਅਮਰ ਗਰਗ ਕਲਮਦਾਨ , ਡਾ. ਧਰਮ ਚੰਦ ਵਾਤਿਸ਼ ਅਤੇ ਧਾਰਮਿਕ ਸੈਲਾਨੀ ਗੁਰਤੇਜ ਸਿੰਘ ਧੂਰਾ ਨੇ ਸ਼ਹੀਦ ਭਗਤ ਸਿੰਘ ਦੀ ਸੋਚ , ਰਾਮ ਨੌਮੀ , ਵਿਸਾਖੀ , ਖਾਲਸਾ ਸਾਜਨਾ ਦਿਵਸ ਬਾਰੇ ਵਿਸਥਾਰ ਸਹਿਤ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਲੇਖਕਾਂ ਨੂੰ ਵੀ ਆਪਣੇ ਇਤਿਹਾਸ ਤੋਂ ਸੇਧ ਪ੍ਰਾਪਤ ਕਰ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਅੰਤ ਵਿੱਚ ਗੁਰਮੀਤ ਸਿੰਘ ਸੋਹੀ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਅਸ਼ੋਕ ਭੰਡਾਰੀ , ਮੈਨੇਜਰ ਜਗਦੇਵ ਸ਼ਰਮਾ , ਸੁਖਵਿੰਦਰ ਲੋਟੇ , ਰਾਮ ਸ਼ਰਮਾ ਲੁਬਾਣਾ , ਅਜਾਇਬ ਸਿੰਘ ਕੋਮਲ , ਅਕਾਸ਼ ਪ੍ਰੀਤ ਬਾਜਵਾ , ਮਨਪ੍ਰੀਤ ਕੌਰ ਢੀਂਡਸਾ , ਮਨਜੀਤ ਕੌਰ ਨੰਗਲ , ਪ੍ਰਿੰਸੀਪਲ ਸੁਖਜੀਤ ਕੌਰ ਸੋਹੀ , ਬਲਵੰਤ ਕੌਰ ਘਨੌਰੀ , ਗੁਰਦਿਆਲ ਨਿਰਮਾਣ ਧੂਰੀ , ਬਲਜੀਤ ਸਿੰਘ ਬਾਂਸਲ , ਬਹਾਦਰ ਸਿੰਘ ਧੌਲਾ਼ , ਕੁਲਵਿੰਦਰ ਬੰਟੀ , ਸਰਬਜੀਤ ਸੰਗਰੂਰਵੀ , ਮੁਲਖ਼ ਰਾਜ ਲਹਿਰੀ , ਪਵਨ ਕੁਮਾਰ ਹੋਸ਼ੀ , ਬੱਲੀ ਬਲਜਿੰਦਰ , ਕੁਲਜੀਤ ਧਵਨ , ਰਣਜੀਤ ਆਜ਼ਾਦ ਕਾਂਝਲਾ , ਸੰਜੇ ਲਹਿਰੀ , ਪੇਂਟਰ ਸੁਖਦੇਵ ਸਿੰਘ , ਗੁਰਜੰਟ ਮੀਮਸਾ ਅਤੇ ਸ਼ੈਲੇਂਦਰ ਕੁਮਾਰ ਗਰਗ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ ।
https://play.google.com/store/apps/details?id=in.yourhost.samaj