ਖ਼ਾਕੀ ਨੂੰ ਫ਼ਿਰ ਲੱਗਿਆ ਦਾਗ਼

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਸਾਨੂੰ ਸਾਰਿਆਂ ਨੂੰ ਵੀ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਜਿਆਦਾ ਉਮੀਦਾਂ ਹੁੰਦੀਆਂ ਹਨ। ਪੁਲਿਸ ਸਾਡੀ ਰਾਖੀ ਲਈ ਤਾਇਨਾਤ ਕੀਤੀ ਜਾਂਦੀ ਹੈ। ਖ਼ਾਕੀ ਇਕ ਵਾਰ ਫਿਰ ਦਾਗੀ ਗਈ ਹੈ। ਹਾਲ ਹੀ ਵਿੱਚ ਬਠਿੰਡਾ ਵਿਖੇ 17.71 ਗ੍ਰਾਮ ਚਿੱਟਾ “ਹੈਰੋਇਨ “ਬਰਾਮਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨੌਕਰੀ ਤੋਂ ਬਰਖ਼ਾਸਤ ਕੀਤੀ ਗਈ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਖਿਲਾਫ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਹਿਲਾ ਸਿਪਾਹੀ ਅਕਸਰ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਆਪਣੀ ਰੀਲਾਂ ਪਾਉਂਦੀ ਸੀ ।ਮਹਿੰਗੀਆਂ ਮਹਿੰਗੀਆਂ ਘੜੀਆਂ ਦਾ ਸ਼ੌਂਕ ਸੀ। ਸ਼ਾਹੀ ਸ਼ੌਂਕ ਸਨ। ਕਰੋੜਾਂ ਦੀ ਜਾਇਦਾਦ ਹੈ। ਕਰੋੜਾਂ ਰੁਪਏ ਦੀਆਂ ਗੱਡੀਆਂ ਮਹਿਲਾ ਸਿਪਾਹੀ ਦੇ ਘਰ ਖੜੀਆਂ ਹਨ। ਲੱਖਾਂ ਕਰੋੜਾਂ ਦੇ ਪਲਾਟ, ਮਹਿਲ ਵਰਗੀ ਕੋਠੀਆਂ ਹਨ।ਲੱਖਾਂ ਦੇ ਮੋਬਾਇਲ ਫੜੇ ਗਏ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਇੱਕ ਮਹਿਲਾ ਸਿਪਾਹੀ ਦੀ 50 ਤੋਂ 60 ਹਜਾਰ ਤਨਖ਼ਾਹ ਹੋਣ ਦੇ ਬਾਵਜੂਦ ਇੰਨੀ ਕਰੋੜਾਂ ਦੀ ਜਾਇਦਾਦ ਕਿਸ ਤਰ੍ਹਾਂ ਬਣਾ ਲਈ ਹੈ। ਹਾਲਾਂਕਿ ਵਿਰੋਧੀਆਂ ਵੱਲੋਂ ਐਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਕੋਈ ਖਾਕੀ ਨੂੰ ਦਾਗ ਨਹੀਂ ਲੱਗਿਆ ਹੈ। ਢਾਈ ਕੁ ਸਾਲ ਪਹਿਲਾਂ ਖ਼ਬਰ ਸੁਣਨ ਨੂੰ ਮਿਲੀ ਸੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸੀਆਈਏ ਸਟਾਫ਼ ਦੇ ਥਾਣੇਦਾਰ ਨੇ ਔਰਤ ਨਾਲ ਜਬਰ ਜਨਾਹ ਕੀਤਾ।  ਅਸੀਂ ਪੁਲਿਸ ਮੁਲਾਜ਼ਮਾਂ ਤੋਂ ਇਨਸਾਫ਼ ਲਈ ਗੁਹਾਰ ਲਾਉਂਦੇ ਹਾਂ। ਹੁਣ ਇਹ ਕੀ ਪਤਾ ਹੁੰਦਾ ਹੈ ਕਿ ਅਜਿਹੇ ਪੁਲਿਸ ਮੁਲਾਜ਼ਮ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ। ਪੀੜਤ ਵਿਧਵਾ ਔਰਤ ਨੇ ਦੱਸਿਆ ਉਸ ਦੇ ਬੇਟੇ ਨੂੰ ਨਸ਼ੇ ਦੇ ਕੇਸ ਵਿਚ ਇਸ ਮੁਲਾਜ਼ਮ ਨੇ ਘਰ ਤੋਂ ਚੁੱਕ ਲਿਆ। ਹਾਲਾਂਕਿ ਉਸ ਦਾ ਬੇਟਾ ਕਰੋਨਾ ਪੀੜਿਤ ਸੀ। ਬੱਚੇ ਉੱਤੇ ਧੱਕੇ ਨਾਲ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗਾ। ਹਾਲਾਂਕਿ ਉਸ ਔਰਤ ਕੋਲ ਜ਼ਮੀਨ ਦੇ ਠੇਕੇ ਦੇ 60 ਹਜ਼ਾਰ ਰੁਪਏ ਸਨ। ਜੋ ਉਸ ਨੇ ਆਪਣੇ ਬੱਚੇ ਦੇ ਇਲਾਜ ਲਈ ਰੱਖੇ ਹੋਏ ਸਨ। ਇਸ ਦਰਿੰਦੇ ਨੇ ਉਹ ਵੀ ਪੈਸੇ ਇਸ ਔਰਤ ਤੋਂ ਲੈ ਲਏ। ਫਿਰ ਇਸ ਪੁਲਿਸ ਕਰਮਚਾਰੀ ਨੇ ਉਸ ਦੇ ਬੇਟੇ ਨੂੰ ਬਚਾਉਣ ਲਈ ਉਸ ਉੱਤੇ ਸ਼ਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ ਸੀ। ਹਾਲਾਂਕਿ ਪੀੜਤ ਔਰਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਦੱਸਿਆ ਸੀ। ਇਸ ਦਰਿੰਦੇ ਨੇ ਉਸ ਔਰਤ ਦੇ ਰਿਸ਼ਤੇਦਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਸਨ । ਕਰੀਬੀ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਦੀ ਮਦਦ ਨਾਲ ਇਸ ਪੁਲਿਸ ਮੁਲਾਜ਼ਮ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਔਰਤ ਨੇ ਰੋਂਦੇ ਹੋਏ ਦੱਸਿਆ ਕਿ ਤਕਰੀਬਨ ਕਈ ਦਿਨਾਂ ਤੋਂ ਇਹ ਪੁਲਿਸ ਮੁਲਾਜ਼ਮ ਡਰਾ-ਧਮਕਾ ਕੇ ਉਸ ਨਾਲ ਸ਼ਰੀਰਿਕ ਸਬੰਧ ਬਣਾ ਰਿਹਾ ਸੀ। ਨਾਲ ਤਾਂ ਇਸ ਪੁਲਿਸ ਮੁਲਾਜ਼ਮ ਨੇ ਔਰਤ ਦੀ ਇੱਜ਼ਤ ਲੁੱਟੀ ਤੇ ਨਾਲ ਉਸ ਤੋਂ ਲੱਖਾਂ ਰੁਪਏ ਵਸੂਲਿਆ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਜੋ ਔਰਤਾਂ ਨਾਲ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹੇ ਪੁਲਿਸ ਮੁਲਾਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਪੁਲੀਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ। ਨਾ ਕਿ ਔਰਤਾਂ ਦੀ ਇੱਜ਼ਤ ਲੁੱਟਣ ਲਈ, ਗਲਤ ਕੰਮ ਕਰਨ ਲਈ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀ ਨੇ ਏ ਐਸ ਆਈ ਨੂੰ ਨੌਕਰੀ ਤੋਂ ਬਰਖ਼ਸਤ ਕਰ ਦਿੱਤਾ ਸੀ। ਤੇ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਮੈਂ ਇਸ ਅਹੁਦੇ ਤੇ ਤਾਇਨਾਤ ਹਾਂ, ਉਦੋਂ ਤੱਕ ਵੱਧ ਤੋਂ ਵੱਧ ਔਰਤਾਂ ਨੂੰ ਇਨਸਾਫ ਮਿਲੇਗਾ। ਅਜਿਹੇ ਦਰਿੰਦਿਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਹੋਰਾਂ ਨੂੰ ਵੀ ਕੰਨ ਹੋ ਜਾਣ, ਤਾਂ ਜੋ ਅਜਿਹੀ  ਭੈੜੀ ਹਰਕਤ ਕਰਨ ਲਈ ਕੋਈ ਵੀ ਸੌ ਵਾਰ ਸੋਚੇ। ਹਾਲਾਂਕਿ ਸੂਬੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੇ ਵੱਡੇ ਸਪਲਾਇਰ ਨੂੰ ਫੜਿਆ ਜਾ ਰਿਹਾ ਹੈ। ਪਿੰਡਾਂ ਵਿੱਚ ਵੀ ਪੰਚਾਂ ਸਰਪੰਚਾਂ ਵੱਲੋਂ ਸਰਕਾਰ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸਮਾਜਿਕ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਹਨ। ਖਬਰ ਵੀ ਪੜੀ ਸੀ ਕਿ ਪਾਕਿਸਤਾਨ ਰਾਹੀਂ ਨਸ਼ਾ ਪੰਜਾਬ ਵਿੱਚ ਆਉਂਦਾ ਹੈ ।ਹੁਣ ਪੰਜਾਬ ਵਿੱਚ ਤਸਕਰ ਨਹੀਂ ਮਿਲ ਰਹੇ ਹਨ ,ਜਿਸ ਕਰਕੇ ਸਪਲਾਈ ਵਿੱਚ ਕਮੀ ਆਈ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। 2017 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ। ਮੈਂ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗਾ। ਚਲੋ ਆਪ ਸਰਕਾਰ ਨੂੰ ਤਿੰਨ ਸਾਲਾਂ ਦਾ ਸਮਾਂ ਹੋ ਚੁੱਕਿਆ ਹੈ ।ਦੇਰ ਆਏ, ਦਰੁਸਤ ਆਏ ,ਸਰਕਾਰ ਦੀ ਇਹ ਸਖ਼ਤੀ ਚਲਦੀ ਹੀ ਰਹਿਣੀ ਚਾਹੀਦੀ। ਤਾਂ ਹੀ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਪਾਏਗਾ
ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਯਾ ਬੱਚਨ ਫਿਰ ਵਿਵਾਦਾਂ ‘ਚ : ਪਹਿਲਾਂ ਝਟਕਾ, ਫਿਰ ਕੜੇ ਸ਼ਬਦ! ਬਜ਼ੁਰਗ ਔਰਤ ਨਾਲ ਦੁਰਵਿਵਹਾਰ 
Next articleਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਡਾ. ਹਰਜਿੰਦਰ ਸਿੰਘ ਅਟਵਾਲ ਦੇ  ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ