ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਖੇਡ ਵਿਭਾਗ ਵੱਲ਼ੋਂ ਸਾਲ 2025-26 ਦੇ ਸੈਸ਼ਨ ਲਈ ਖੇਡ ਵਿੰਗ (ਸਕੂਲ) ਡੇ-ਸਕਾਲਰ ਲੜਕੇ-ਲੜਕੀਆਂ (ਅੰਡਰ -14, 17 ਅਤੇ 19) ਵਿਚ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟ੍ਰਾਇਲ ਮਿਤੀ 08.04.2025 ਤੋਂ 12.04.2025 ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਥਾਨਾਂ ‘ਤੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਮਿਤੀ 09.04.2025 ਨੂੰ ਵੇਟਲਿਫਟਿੰਗ ਦੇ ਟ੍ਰਾਇਲ ਰਾਜਾ ਸਾਹਿਬ ਕੱਲਬ ਗੁਣਾਚੌਰ ਵਿਖੇ ਅਤੇ ਕੁਸ਼ਤੀ ਦੇ ਟ੍ਰਾਇਲ ਸਰਦਾਰ ਰਵਿੰਦਰ ਸਿੰਘ ਮੈਮੋਰੀਅਲ ਹੈਲਥ ਕਲੱਬ ਮਾਹਿਲ ਗਹਿਲਾਂ ਵਿਖੇ ਕਰਵਾਏ ਜਾਣੇ ਹਨ। ਮਿਤੀ 11.04.2025 ਨੂੰ ਐਥਲੈਟਿਕਸ, ਸਰਕਲ ਕਬੱਡੀ, ਕਬੱਡੀ ਨੈਸ਼ਨਲ ਸਟਾਈਲ, ਹੈਂਡਬਾਲ, ਵਾਲੀਬਾਲ, ਕਿੱਕ ਬਾਕਸਿੰਗ ਦੇ ਟ੍ਰਾਇਲ ਆਈ.ਟੀ.ਆਈ. ਸਪੋਰਟਸ ਸਟੇਡੀਅਮ ਨਵਾਂਸ਼ਹਿਰ ਵਿਖੇ, ਫੁੱਟਬਾਲ ਦੇ ਟ੍ਰਾਇਲ ਦੁਆਬਾ ਖਾਲਸਾ ਸੀ.ਸੈ. ਸਕੂਲ ਨਵਾਂਸ਼ਹਿਰ ਅਤੇ ਬੈਡਮਿੰਟਨ ਦੇ ਟ੍ਰਾਇਲ ਬੈਡਮਿੰਟਨ ਹਾਲ, ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ 01.01.2012, ਅੰਡਰ-17 ਲਈ 01.01.2009 ਅਤੇ ਅੰਡਰ-19 ਲਈ 01.01.2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਆਪਣੀ ਰਜਿਸਟ੍ਰੇਸ਼ਨ ਉਕਤ ਮਿਤੀਆਂ ਨੂੰ ਸਵੇਰੇ 8.00 ਵਜੇ ਸਬੰਧਤ ਸਥਾਨਾਂ ‘ਤੇ ਰਿਪੋਰਟ ਕਰਨਗੇ ਅਤੇ ਖਿਡਾਰੀ ਆਪਣਾ ਜਨਮ, ਆਧਾਰ ਕਾਰਡ, ਖੇਡ ਪ੍ਰਾਪਤੀਆਂ ਦੇ (ਅਸਲ ਅਤੇ ਫੋਟੋ ਕਾਪੀ) ਅਤੇ 2 ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣਗੇ। ਟ੍ਰਾਇਲਾਂ ਵਿਚ ਚੁਣੇ ਗਏ ਖਿਡਾਰੀਆਂ ਨੂੰ ਪ੍ਰਤੀ ਦਿਨ 125 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj