
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਨਵੇਂ ਵਿਦਿਅਕ ਸੈਸ਼ਨ ਮੌਕੇ ਹੈੱਡ ਟੀਚਰ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸੰਤ ਬਾਬਾ ਜੈ ਸਿੰਘ ਡੇਰਾ ਬਾਬਾ ਸ੍ਰੀ ਚੰਦ ਸਿੰਘ ਜੀ ਮਹਿਮਦਵਾਲ ਵਾਲਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਲਾਨਾ ਪ੍ਰੀਖਿਆਵਾਂ ਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਉਪਰੰਤ ਸੰਤ ਬਾਬਾ ਜੈ ਸਿੰਘ ਜੀ ਮਹਿਮਦਵਾਲ ਵਾਲਿਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸੇ ਪ੍ਰਕਾਰ ਭਵਿੱਖ ਵਿੱਚ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਨੇ ਸਕੂਲ ਦੀਆਂ ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ ਤੇ ਆਏ ਹੋਏ ਸਾਰੇ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਤੇ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਨਜਿੰਦਰ ਸਿੰਘ ਠੱਟਾ ਨਵਾਂ ਨੇ ਬਾਖੂਬੀ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਰਜਵਿੰਦਰ ਕੌਰ ਅਧਿਆਪਿਕਾ, ਪਵਨਦੀਪ ਕੌਰ ਅਧਿਆਪਿਕਾ ਬਲਵਿੰਦਰ ਕੌਰ ਆਗਨਵਾੜੀ ,ਜਸਵੀਰ ਕੌਰ ਕੁੱਕ ,ਬਿਮਲਾ ਰਾਣੀ ਕੁੱਕ ਆਦਿ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ। ਉਥੇ ਹੀ ਇਸ ਮੌਕੇ ਤੇ ਬਿਸ਼ੰਬਰ ਸਿੰਘ ਐੱਸ ਐੱਮ ਸੀ ਚੇਅਰਮੈਨ , ਸਰਪੰਚ ਜੋਗਿੰਦਰ ਸਿੰਘ ਅਤੇ ਨਗਰ ਨਿਵਾਸੀ ਤੇ ਬੱਚਿਆਂ ਦੇ ਮਾਪੇ, ਵੱਖ ਵੱਖ ਸਕੂਲਾਂ ਦੇ ਅਧਿਆਪਕ ਬਲਕਾਰ ਸਿੰਘ ,ਅਵਤਾਰ ਸਿੰਘ ,ਕਸ਼ਮੀਰ ਸਿੰਘ ਬਲਵੰਤ ਸਿੰਘ, ਗੁਰਬਿੰਦਰ ਸਿੰਘ ,ਮਨਮੋਹਣ ਸਿੰਘ ਮਾਸਟਰ ਹਰਜਿੰਦਰ ਸਿੰਘ ,ਮਾਸਟਰ ਮਹਿੰਗਾ ਸਿੰਘ ,ਮਾਸਟਰ ਰਣਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।