(ਸਮਾਜ ਵੀਕਲੀ)
ਸੋਹਣੀ ਜਿਹੀ ਫ਼ਰਾਕ ਰਬਾਬ ਨੇ ਪਾਈ ਏ,
ਅੱਜ ਜਨਮ ਦਿਨ, ਤਾਂਹੀ ਪੂਰੀ ਚੜ੍ਹਾਈ ਏ।
ਪੈਟੀਆਂ,ਕੈਂਡੀਆਂ, ਸਮੋਸੇ ਵੀ ਲਿਆਉਣੇ ਨੇ,
ਮਨਤਾਜ, ਗੁਰਨੀਤ ਸਾਰੇ ਬੱਚੇ ਬਲਾਉਣੇ ਨੇ,
ਠੰਡਿਆਂ ਦੇ ਨਾਲ ਲਿਆਉਣੀ ਮਠਿਆਈ ਏ।
ਸੋਹਣੀ ਜਿਹੀ ਫ਼ਰਾਕ….
ਸਾਰਿਆਂ ਨੂੰ ਅੱਜ ਵੇਖੋ ਕਿੰਨ੍ਹਾਂ ਚਾਅ ਚੜ੍ਹਿਆ,
ਖ਼ੁਸ਼ੀਆਂ ਦੇ ਨਾਲ ਅੱਜ ਵਿਹੜਾ ਪਿਆ ਭਰਿਆ,
ਉਡੀਕਦੇ ਸੀ ਜੋ,ਅਪ੍ਰੈਲ ਸੋਲਾਂ ਆਈ ਏ।
ਸੋਹਣੀ ਜਿਹੀ ਫ਼ਰਾਕ…..
ਕੱਟਾਂਗੇ ਕੇਕ, ਮੋਮਬੱਤੀਆਂ ਵੀ ਜਗਾਉਣੀਆਂ,
ਸਾਰਿਆਂ ਨੇ ਰਲ ਮਿਲ ਰੌਣਕਾਂ ਵਧਾਉਣੀਆਂ,
ਇਸ ਤਰ੍ਹਾਂ ਖੁਸ਼ੀ ਹੁੰਦੀ ਦੂਣ ਸਵਾਈ ਏ।
ਸੋਹਣੀ ਜਿਹੀ ਫ਼ਰਾਕ…..
ਪਹਿਲਾ ਜਨਮ ਦਿਨ ਇਹ ਸਾਡੀ ਰਬਾਬ ਦਾ,
ਸਦਾ ਰਹੇ ਖਿੜਿਆ ,ਫੁੱਲ ਇਹ ਗੁਲਾਬ ਦਾ,
ਗੁਰੂ ਘਰ ਜਾ ਕੇ ਪਹਿਲਾਂ ਹਾਜ਼ਰੀ ਲਵਾਈ ਏ।
ਸੋਹਣੀ ਜਿਹੀ ਫ਼ਰਾਕ……
—–0—–
ਸੁਰਿੰਦਰ ਚਹਿਲ ਖੇੜੀ
ਪਿੰਡ – ਖੇੜੀ ਚਹਿਲਾਂ ( ਸੰਗਰੂਰ )
ਮੋ- 98763-72921