ਬਟਾਲਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੀਤੇ ਕੱਲ੍ਹ ਬਟਾਲਾ ਚ ਡਾ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ ਤੋੜ ਹੋਣ ਦਾ ਮਾਮਲਾ ਸਮਨੇ ਆਇਆ ਸੀ ਜਿਸ ਨੂੰ ਲੈਕੇ ਬਟਾਲਾ ਪੁਲਿਸ ਵਲੋ ਕੇਸ ਦਰਜ ਕਰ ਤਫ਼ਤੀਸ਼ ਕੀਤੀ ਜਾ ਰਹੀ ਸੀ — ਡੀ ਆਈ ਜੀ ਬਾਰਡਰ ਰੰਜੇ ਸਤਿੰਦਰ ਸਿੰਘ ਨੇ ਇਸ ਮਾਮਲੇ ਚ ਖੁਲਾਸਾ ਕਰਦੇ ਦਾਅਵਾ ਕੀਤਾ ਕਿ ਬਟਾਲਾ ਪੁਲਿਸ ਵੱਲੋਂ ਬੁਤ ਨੂੰ ਨੁਕਸਾਨ ਦੇਣ ਵਾਲੇ 6 ਨੌਜਵਾਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਇਸ ਮਾਮਲੇ ਚ ਉਹਨਾਂ ਵਲੋ 31 ਮਾਰਚ ਦੀ ਦੇਰ ਰਾਤ ਉੱਥੇ ਇਸ ਬੁੱਤ ਨਾਲ ਭੰਨਤੋੜ ਕੀਤੀ ਗਈ ਸੀ ਉੱਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਇਸ ਗੱਲ ਦੀ ਪੁੱਛਗਿੱਛ ਇਨ੍ਹਾਂ ਕੋਲ ਕੀਤੀ ਜਾ ਰਹੀ ਹੈ ਕਿ ਜੋ ਉਹਨਾਂ ਵਲੋ ਇਹ ਵਾਰਦਾਤ ਕੀਤੀ ਗਈ ਹੈ ਉਸ ਪਿੱਛੇ ਨੌਜਵਾਨਾਂ ਦਾ ਮਕਸਦ ਕੀ ਸੀ ਅਤੇ ਜਾ ਕਿਸੇ ਦੇ ਇਸ਼ਾਰੇ ਤੇ ਇਨ੍ਹਾਂ ਵਲੋ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਬਾਰੇ ਜਾਂਚ ਕਰ ਜਲਦ ਖੁਲਾਸੇ ਕਿਤੇ ਜਾਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj