ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਨੈਸ਼ਨਲ ਐਥਲੀਟ ਬਹਾਦਰ ਸਿੰਘ ਕੇਬੀ ਯੂ.ਕੇ ਨਿਵਾਸੀ ਖੇਡ-ਸਟੇਡੀਅਮ ਵਿੱਚ ਆਪਣੇ ਪਰਿਵਾਰ ਸਮੇਤ ਡਾਈਟ ਲੈ ਕੇ ਪਹੁੰਚੇ ਤਾਂ ਅਕੈਡਮੀ ਦੇ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਕੇਬੀ ਦੇ ਮਨ ਵਿੱਚ ਖਿਡਾਰੀਆਂ ਦੀ ਮਦਦ ਕਰਨ ਵਾਸਤੇ ਚੇਟਕ ਲੱਗੀ ਹੋਣ ਕਰਕੇ ਹਫਤੇ ਮੰਗਰੋਂ ਹੀ ਉਨ੍ਹਾਂ ਵਲੋਂ ਦੁਬਾਰਾ ਇਹ ਯੋਗਦਾਨ ਪਾਇਆ ਗਿਆ ਹੈ ਕਿਓਂਕਿ ਉਹ ਖੁਦ ਵੀ ਮਾਹਿਲ ਗਹਿਲਾ ਦੇ ਨਾਮਵਰ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਬੈਸਟ ਐਥਲੀਟ ਅਤੇ ਆਲ-ਇੰਡੀਆ ਇੰਟਰ-ਵਰਸਿਟੀ ਵਿੱਚੋਂ ਮੈਡਲਿਸਟ ਐਥਲੀਟ ਰਹੇ ਹਨ। ਉਨ੍ਹਾਂ ਨੇ ਅਕੈਡਮੀ ਦੇ ਖਿਡਾਰੀ ਪ੍ਰਭਜੋਤ ਨੀਲੇ ਨੂੰ ਯੂ.ਕੇ ਤੋਂ ਐਡੀਡਾਸ ਦੇ ਫੁੱਟਬਾਲ ਸ਼ੂ ਵੀ ਲਿਆ ਕੇ ਦਿੱਤੇ ਹਨ। ਅੱਜ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਜ ਕੇਬੀ ਦੀ ਵਾਈਫ ਬਲਵਿੰਦਰ ਕੌਰ ਮਾਹਿਲ, ਬੇਟੀਆਂ ਕਿਰਨਦੀਪ ਕੌਰ ਤੇ ਬਲਇੰਡਾ, ਬੇਟਾ ਮਨਵੀਰ ਮਿੱਕੀ, ਦਾਮਾਦ ਅੰਗਤ ਸਿੰਘ ਅੰਗੀ, ਛੋਟੀ ਭਰਜਾਈ ਸ਼ਿਵ, ਦੋਹਤਰੇ ਜੋਬਨ ਸਿੰਘ ਤੇ ਹਰਬੀ ਸਿੰਘ ਅਤੇ ਜਸਵੀਰ ਬੰਟੀ ਵੀ ਆਏ। ਸਰਬਜੀਤ ਮੰਗੂਵਾਲ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਇੰਡੋ-ਇਗਲੈਂਡੀਅਨ ਸਟਾਈਲ ਦੀ ਤਰਜ਼ ਤੇ ਮਿਲਕ-ਬਦਾਮ ਦੀਆਂ ਬੋਤਲਾਂ ਤੇ ਬੈਜੀਟੇਰੀਅਨ ਪੀਜਾ ਖੁੱਲੇ ਤੌਰ ਤੇ ਖਿਡਾਰੀਆਂ ਨੂੰ ਖਾਣ-ਪੀਣ ਲਈ ਦਿੱਤਾ ਗਿਆ ਤਾਂ ਖਿਡਾਰੀਆਂ ਨੇ ਫੰਨ (ਖੁਸ਼ੀ) ਮਹਿਸੂਸ ਕੀਤਾ। ਇਸ ਮੌਕੇ ਮਾਹਿਲ ਗਹਿਲਾ ਦੇ ਨੈਸ਼ਨਲ ਫੁੱਟਬਾਲ ਖਿਡਾਰੀ ਰਘਵੀਰ ਸਿੰਘ ਕਾਲਾ, ਰਾਜਵੀਰ ਸਿੰਘ ਰਾਜੂ, ਮਸ਼ਹੂਰ ਫੁੱਟਬਾਲ ਪਲੇਅਰ ਮੰਢਾਲੀ, ਨਰਿੰਦਰ ਸਿੰਘ ਭਲਵਾਨ, ਬਿਕਰਮ ਸਿੰਘ ਵਿੱਕੀ, ਮਾਹਿਲ ਗਹਿਲਾ ਦੇ ਸਰਪੰਚ ਪਹਿਲਵਾਨ ਸੰਦੀਪ ਸਿੰਘ, ਨੈਸ਼ਨਲ ਫੁੱਟਬਾਲ ਪਲੇਅਰ ਜੋਗਾ ਸਿੰਘ ਮਾਹਿਲ ਯੂ.ਕੇ ਨਿਵਾਸੀ, ਸਰਦਾਰਾ ਸ਼ੇਖ, ਅਕਬਰ ਸ਼ੇਖ ਸਮੇਤ ਨੰਨੇ-ਮੁੰਨੇ ਫੁੱਟਬਾਲਰ ਸੀਰਤ ਕੌਰ, ਨਿਮਰਤ ਕੌਰ, ਅਰਸ਼ਵੀਰ ਮਾਹਿਲ ਅਤੇ ਅਕੈਡਮੀ ਦੇ ਖਿਡਾਰੀ ਹਾਜਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj