
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸੰਗੂ- ਜੰਡੂ- ਅੱਠੀ ਦੇ ਜਠੇਰਿਆਂ ਦਾ ਮੇਲਾ 29 ਮਾਰਚ ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਨੇੜੇ ਸਰਕਾਰੀ ਕਾਲਜ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਕੁਲਵਿੰਦਰ ਸਿੰਘ ਸੰਗੂ, ਜੋਗਿੰਦਰ ਸਿੰਘ ਸੰਗੂ, ਲਾਇਨ ਦਿਨਕਰ ਸੰਧੂ, ਦਲਜੀਤ ਸਿੰਘ ਸੰਗੂ, ਹਰਦੀਪ ਸਿੰਘ ਸੰਗੂ, ਜਸਵਿੰਦਰ ਸਿੰਘ ਅੱਠੀ ਨੇ ਕੁੱਝ ਸਮਾਂ ਪਹਿਲਾਂ ਸਵਰਗਵਾਸ ਹੋਏ ਸ. ਪ੍ਰੇਮ ਸਿੰਘ ਸੰਗੂ ਜੀ ਵੱਲੋਂ ਜਠੇਰਿਆਂ ਦੇ ਅਸਥਾਨ ‘ਤੇ ਨਿਭਾਈਆਂ ਬਾਖੂਬੀ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਕਮੀ ਪੂਰੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਵਚਨਬੱਧ ਹੋਵਾਂਗੇ। ਪ੍ਰਬੰਧਕਾਂ ਨੇ ਕਿਹਾ ਜਠੇਰਿਆਂ ਦਾ ਮੇਲਾ ਮਨਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਜਠੇਰਿਆਂ ਦਾ ਆਸ਼ੀਰਵਾਦ ਲੈਣ ਆਈਆਂ ਸੰਗਤਾਂ ਵਾਸਤੇ ਖਾਣ ਪਾਣ ਦੀ ਸੇਵਾ ਮੁਹਈਆ ਹੋਵੇਗੀ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸੰਪੂਰਣ ਹੋਣ ਉਪਰੰਤ ਅਤੁੱਟ ਲੰਗਰ ਵਰਤਾਏ ਜਾਣਗੇ। ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਕਿ 29 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਜਠੇਰਿਆਂ ਦੇ ਮੇਲੇ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj