ਰਿਸ਼ਤੇ ਬਣਾ ਬੈਠਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)

ਜਿਨਾਂ ਦਾ ਸ਼ੁਕਰੀਆ ਅਦਾ ਕਰਨਾ ਸੀ
ਉਹਨਾਂ ਦੀ ਹੀ ਮੈਂ ਸ਼ਿਕਾਇਤ ਕਰ ਬੈਠਾ।
ਜਿਹੜੇ ਸਨ ਸਦਾ ਮੇਰੇ ਮੁਖਾਲਿਫ
ਉਹਨਾਂ ਨੂੰ ਹੀ ਇਨਸਾਨੀਅਤ ਸਮਝਾ ਬੈਠਾ।
ਵਕਤ ਸਿਰ ਕਦੇ ਮੈਂ ਕੋਈ ਕੰਮ ਕੀਤਾ ਹੀ ਨਹੀਂ
ਬੇਵਕਤ ਪਰਮਾਤਮਾ ਦੀ ਸ਼ਿਕਾਇਤ ਕਰ ਬੈਠਾ।
ਕਰਦੇ ਰਹੇ  ਜਦੋਂ ਤਾਉਮਰ ਮੇਰੇ ਤੇ ਮਿਹਰਬਾਨੀਆਂ
ਉਨਾਂ ਅੱਗੇ ਮੈਂ ਆਪਣਾ ਹਿਸਾਬ ਲੈ ਬੈਠਾ।
ਹੋਣਾ ਨਾ ਹੋਣਾ ਤਾਂ ਹੈ ਉਪਰ ਵਾਲੇ ਦੇ ਹੱਥ ਵਿੱਚ
ਅਤੇ ਮੈਂ ਆਪਣੇ ਤਾਕਤ ਦਾ ਗੁਮਾਨ ਕਰ ਬੈਠਾ।
ਪਲ ਭਰ ਦਾ ਭਰੋਸਾ ਵੀ ਨਹੀਂ ਜ਼ਿੰਦਗੀ ਦਾ
ਹਮੇਸ਼ਾ ਰਹਿਣ ਲਈ ਇੱਥੇ ਆਸ਼ਿਆਨਾ ਬਣਾ ਬੈਠਾ।
ਤਾਅਲੁਕ ਤਾਂ ਹੁੰਦੇ ਨੇ ਸਿਰਫ ਸ਼ਮਸ਼ਾਨ ਭੂਮੀ ਤੱਕ
ਮੈਂ ਲੋਕਾਂ ਨਾਲ ਪੱਕੇ ਰਿਸ਼ਤੇ ਬਣਾ ਬੈਠਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਬੁੱਧ ਚਿੰਤਨ
Next articleਹੈਲਪਰਾ ਤੇ ਵਰਕਰਾਂ ਦਾ ਚੁੱਲਾ ਹੋਇਆ ਠੰਡਾ,170 ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਤੇ 3 ਮਹੀਨੇ ਤੋਂ ਮਾਣ ਪਤਾ ਨਾ ਦੇਣ ਦੇ ਲਗਾਏ ਦੋਸ਼ ਤਿੱਖੇ ਸੰਘਰਸ਼ ਦੀ ਚਿਤਾਵਨੀ