ਮਨਜੀਤ ਸਿੰਘ ਠੋਣਾ ਬੇਲਾ ਕਾਲਜ ਵੱਲੋਂ ਬੈਸਟ ਅਥਲੀਟ ਵਜੋਂ ਸਨਮਾਨਿਤ

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਇੱਥੋਂ ਨੇੜਲੇ ਪਿੰਡ ਠੋਣਾ ਦੇ ਵਸਨੀਕ ਅਤੇ ‘ਅਮਰ ਸ਼ਹੀਦ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ’ ਵਿਖੇ ਬੀ. ਵੋਕ. (ਸਾਲ ਪਹਿਲਾ) ਦੇ ਵਿਦਿਆਰਥੀ ਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ/ਸੋਨੀਆ ਕੌਰ ਨੂੰ ਕਾਲਜ ਵੱਲੋਂ ਬੈਸਟ ਅਥਲੀਟ ਵਜੋਂ ਸਨਮਾਨਿਤ ਕੀਤਾ ਗਿਆ। ਜਿਸ ਬਾਰੇ ਮਨਜੀਤ ਦੇ ਕੋਚ ਰਾਜਨ ਕੁਮਾਰ (ਰਾਜਨ ਅਥਲੈਟਿਕਸ ਅਕੈਡਮੀ ਰੋਪੜ) ਨੇ ਦੱਸਿਆ ਕਿ ਇਹ ਖਿਡਾਰੀ ਹੁਣ ਤੱਕ 200 ਅਤੇ 400 ਮੀਟਰ ਦੌੜਾਂ ਵਿੱਚ ਜਿਲ੍ਹਾ ਪੱਧਰ ‘ਤੇ 3 ਗੋਲਡ, 3 ਸਿਲਵਰ ਤੇ 1 ਬ੍ਰਾਂਜ਼ ਮੈਡਲ ਜਿੱਤ ਚੁੱਕਿਆ ਹੈ। ਕੱਲ੍ਹ ਇਸ ਨੇ ਬੇਲਾ ਕਾਲਜ ਵਿਖੇ ਹੋਈ 51ਵੀਂ ਅਥਲੈਟਿਕ ਮੀਟ ਵਿੱਚ 100, 400, 1600 ਮੀਟਰ ਦੌੜਾਂ ਤੇ 4×100 ਮੀਟਰ ਰਿਲੇਅ ਵਿੱਚ ਗੋਲਡ ਅਤੇ 200 ‘ਚ ਸਿਲਵਰ ਮੈਡਲ ਜਿੱਤੇ। ਇਸਤੋਂ ਪਹਿਲਾਂ ਮਨਜੀਤ ਨੇ 2024 ਵਿੱਚ ਇੰਟਰ-ਕਾਲਜ ਮੈਡਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਫਿਰ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਉੜੀਸਾ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਸਤਿੰਦਰ ਕੌਰ ਕਾਲਜ ਪ੍ਰਿੰਸੀਪਲ ਅਤੇ ਪ੍ਰਿਤਪਾਲ ਸਿੰਘ ਡੀਪੀਈ ਨੇ ਉਚੇਚੇ ਤੌਰ ‘ਤੇ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਸੌਗ ‘ਧੀ ਪੰਜਾਬ ਦੀ’ ਬਹੁਤ ਜਲਦੀ ਹੋਵੇਗਾ ਰਿਲੀਜ਼
Next articleਪਿੰਡ ਮੂਲੇ ਸਿੰਘ ਵਾਲਾ ਵਿਖੇ ਵੱਖ ਵੱਖ ਪਾਰਟੀਆਂ ਨੂੰ ਛੱਡ 20 ਦੇ  ਕਰੀਬ ਪਰਿਵਾਰਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ