ਕੁਲਵਿੰਦਰ ਸਿੰਘ ਨੇ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਵਿੱਚ ਮੈਡਮ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾ ਤਹਿਤ ਕੁਲਵਿੰਦਰ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਦਾ ਚਾਰਜ ਸੰਭਾਲ ਲਿਆ। ਉਹ ਇਥੇ ਮੋਰਿੰਡਾ ਤੋਂ ਬਦਲ ਕੇ ਆਏ ਹਨ। ਉਹਨਾ ਮਹਿਕਮਾ ਮਾਲ ਵਿੱਚ ਬਤੌਰ ਕਾਨੂੰਗੋ 2013 ਵਿੱਚ ਮੋਰਿੰਡਾ ਤੋਂ ਆਪਣੀ ਸਰਵਿਸ ਸ਼ੁਰੂ ਕੀਤੀ। ਸੰਨ 2019 ਵਿੱਚ ਤਰੱਕੀ ਉਪਰੰਤ ਨਾਇਬ ਤਹਿਸੀਲਦਾਰ ਬਣੇ। ਪਹਿਲੀ ਵਾਰ ਸੰਗਤ ਜ਼ਿਲ੍ਹਾ ਬਠਿੰਡਾ ਰਹੇ। ਇਸ ਤੋਂ ਉਪਰੰਤ ਬਨੂੜ, ਘੜੂਆਂ, ਮਲੋਟ ਵਿਖੇ ਵੀ ਸੇਵਾਵਾਂ ਨਿਭਾ ਚੁੱਕੇ ਹਨ। ਚਾਰਜ ਲੈਣ ਉਪਰੰਤ ਉਹਨਾ ਸਟਾਫ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਤਹਿਸੀਲ ਵਿੱਚ ਕੰਮ ਕਰਾਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਸਾਰਿਆਂ ਦੇ ਕੰਮ ਪਹਿਲ ਦੇ ਆਧਾਰ ਤੇ ਬਿਨਾਂ ਭੇਦਭਾਵ ਦੇ ਕੀਤੇ ਜਾਣਗੇ। ਫਿਰ ਵੀ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਏ ਤਾਂ ਬੇਝਿੱਜਕ ਉਹਨਾਂ ਨੂੰ ਕਦੇ ਵੀ ਮਿਲ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਸੀਐਚਸੀ ਹਰਿਆਣਾ ਦਾ ਅਚਨਚੇਤ ਦੌਰਾ
Next articleਜੇਕਰ ਯੂਕਰੇਨੀ ਸੈਨਿਕ ਆਤਮ ਸਮਰਪਣ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਜਾਨ ਬਚਾਵਾਂਗੇ’, ਰਾਸ਼ਟਰਪਤੀ ਟਰੰਪ ਦੀ ਅਪੀਲ ‘ਤੇ ਪੁਤਿਨ ਦਾ ਵੱਡਾ ਬਿਆਨ