ਕੋਟਫਤੂਹੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋ ਮਨਿਆਵਰ ਸਾਹਿਬ ਕਾਂਸੀ ਰਾਮ ਜੀ ਦੇ ਜਨਮਦਿਨ ਦੀ ਸਬੰਧ ਵਿਚ ਦਾਣਾ ਮੰਡੀ ਫਗਵਾੜਾ ਵਿਖੇ ਰੱਖੀ ਪੰਜਾਬ ਸੰਭਾਲ਼ੋ ਰੈਲੀ ਦੇ ਸਬੰਧ ਵਿੱਚ ਮਿਤੀ 13/03/2025 ਨੂੰ ਹਲਕਾ ਚੱਬੇਵਾਲ ਦੇ ਪਿੰਡਾਂ ਭਗਤੂਪੁਰ ਅਤੇ ਖਰੜ ਅੱਛਰਵਾਲ ਵਿਚ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਮੁੱਖ ਮਹਿਮਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਬਸਪਾ ਅਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੋਰ ਤੇ ਚੋਧਰੀ ਗੁਰਨਾਮ ਸਿੰਘ ਜੀ ਜਨਰਲ ਸਕੱਤਰ ਪੰਜਾਬ, ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਅਤੇ ਯਸ਼ਪਾਲ ਭੱਟੀ ਹਲਕਾ ਪ੍ਰਧਾਨ ਨਾਲ ਪੁਹਚੇ, ਇਸ ਮੌਕੇ ਮੁੱਖ ਮਹਿਮਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਅਤੇ ਨਾਲ ਆਏ ਹੋਏ ਆਗੂ ਸਹਿਬਾਨਾ ਨੇ 15/03/2025 ਤਾਰੀਕ ਨੂੰ ਹੋਣ ਵਾਲੀ ਪੰਜਾਬ ਸੰਭਾਲੋ ਰੈਲੀ ਦੇ ਸਬੰਧ ਵਿੱਚ ਇੱਕ ਜੁਟ ਹੋ ਕੇ ਇੱਕ ਬੱਡੇ ਕਾਫਲੇ ਦੇ ਰੂਪ ਵਿਚ ਉੱਥੇ ਪੁਹੰਚਣ ਦੀ ਅਪੀਲ ਕੀਤੀ ਤੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਅੰਦਰ ਮਿਤੀ 13/03/2025 ਨੂੰ ਚਿੱਟਾ ਦਾ ਨਸ਼ਾ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਬੱਡੇ ਪੱਧਰ ਤੇ ਅੰਦੋਲਨ ਸ਼ੁਰੂ ਕਰੇਗੀ I ਇਸ ਮੌਕੇ ਇਨ੍ਹਾਂ ਪਿੰਡਾ ਦੇ ਵਰਕਰਾ ਵਲੋ ਵੱਡੀਆ ਗੱਡੀਆ ਦਾ ਪਰਬੰਧ ਕਰ ਕੇ ਦਾਣਾ ਮੰਡੀ ਫਗਵਾੜਾ ਵਿਖੇ ਪੁਹੰਚਣ ਦਾ ਵਿਸ਼ਵਾਸ ਦੁਆਇਆ I ਇਸ ਮੌਕੇ ਹਾਜ਼ਰ ਸਾਥੀਆ ਵਿਚ ਰਾਕੇਸ਼ ਕਿੱਟੀ ਜੀ ਸੀਨੀਅਰ ਬਸਪਾ ਆਗੂ, ਡਾ. ਹਰਨੇਕ ਭਗਤੂਪੁਰ ਜੀ, ਬਲਵੰਤ ਨੌਨੀਤਪੁਰ ਜੀ ਰਾਜੇਸ਼ ਭੂਨੋ ਜੀ, ਸੱਤਪਾਲ ਸਿੰਘ, ਲੱਕੀ ਜੀ ਤੇ ਹੋਰ ਵੀ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj