ਸਤਪਾਲ ਸਾਹਲੋਂ ਦੀ ਪੁਸਤਕ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼ ਸਮਾਜਿਕ, ਸਾਹਿਤਕ, ਧਾਰਮਿਕ ਨੁਮਾਇੰਦਿਆਂ ਨੇ ਨਿਭਾਈ ਰਸਮ

ਕੈਪਸ਼ਨ- ਸਤਪਾਲ ਸਾਹਲੋਂ ਦਾ ਗ਼ਜ਼ਲ ਸੰਗ੍ਰਹਿ 'ਮੇਰੇ ਹਿੱਸੇ ਦੀ ਧੁੱਪ' ਨੂੰ ਰਿਲੀਜ਼ ਕਰਨ ਸਮੇਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ।

ਨਵਾਂ ਸ਼ਹਿਰ,(ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਨਾਮਵਰ ਲੇਖਕ ਅਤੇ ਇਲਾਕੇ ਦੀਆਂ ਸਮਾਜਿਕ, ਸਾਹਿਤਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆ ਵਲੋਂ ਸਤਪਾਲ ਸਾਹਲੋਂ ਦਾ ਗ਼ਜ਼ਲ ਸੰਗ੍ਰਹਿ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼ ਕੀਤਾ ਗਿਆ। ਇਹ ਰਸਮ ਉਹਨਾਂ ਦੇ ਪਿੰਡ ਸਾਹਲੋਂ ’ਚ ਉਹਨਾਂ ਦੇ ਗ੍ਰਹਿ ਵਿਖੇ ਨਿਭਾਈ ਗਈ। ਸਤਪਾਲ ਸਾਹਲੋਂ ਨੇ ਆਪਣੀ ਪੁਸਤਕ ਬਾਰੇ ਦੱਸਿਆ ਕਿ ਇਸ ਵਿੱਚ ਜਨ ਜੀਵਨ ਦੇ ਵੱਖ ਵੱਖ ਪਹਿਲੂਆਂ ਨਾਲ ਸਰੋਕਾਰ ਰੱਖਦੀਆਂ ਵੱਖ ਵੱਖ ਰੰਗ ਦੀਆਂ ਗ਼ਜ਼ਲਾਂ ਸ਼ਾਮਲ ਹਨ ਅਤੇ ਇਹਨਾਂ ਮਨੁੱਖੀ ਜ਼ਿੰਦਗੀ ਦੀਆਂ ਭਾਵਨਾਵਾਂ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਸੁਰਜੀਤ ਮਜਾਰੀ, ਸੁਰ ਸੰਗੀਤ ਸੰਸਥਾ ਦੇ ਨੁਮਾਇੰਦੇ ਐਸ ਐਸ ਆਜ਼ਾਦ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਜਨਰਲ ਸਕੱਤਰ ਪਰਮਜੀਤ ਮਹਾਲੋਂ ਨੇ ਇਸ ਪੁਸਤਕ ਲਈ ਵਧਾਈ ਦਿੰਦਆਂ ਸਤਪਾਲ ਸਾਹਲੋਂ ਦੇ ਲੋਕ ਪੱਖੀ ਵਿਅਕਤੀਤਵ ਦੀ ਸ਼ਲਾਘਾ ਕੀਤੀ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਸਾਹਿਤ ਦੇ ਵਿਹਡ਼ੇ ਕਾਰਗਰ ਸਿੱਧ ਹੋਵੇਗਾ। ਦੱਸਣਯੋਗ ਹੈ ਕਿ ਇਹ ਗ਼ਜ਼ਲ ਸੰਗ੍ਰਹਿ ਪੰਜਾਬ ਦੇ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਾਲੇ ਰੌਸ਼ਨ ਕਲਾ ਕੇਂਦਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੁਸਤਕ ਲੇਖਕ ਵਲੋ ਆਪਣੀ ਪੋਤਰੀ ਹਨਾਇਆ ਸੱਲ੍ਹਣ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਮਾਸਿਕ ‘ਅਦਬੀ ਮਹਿਕ’ ਦੇ ਸੰਪਾਦਕ ਕਮਲਾ ਸੱਲ੍ਹਣ, ਨਾਮਵਰ ਸ਼ਾਇਰਾ ਰਜਨੀ ਸ਼ਰਮਾ ਨੇ ਰਸਾਲੇ ਦੀ ਚਾਰ ਦਹਾਕਿਆਂ ਤੋਂ ਲਗਾਤਾਰਤਾ ਵਿੱਚ ਸਤਪਾਲ ਸਾਹਲੋਂ ਵਲੋਂ ਨਿੱਘੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਲੇਖਕ ਵਰਗ ਤੇ ਸੰਸਥਾ ਨਾਲ ਸਬੰਧਤ ਹਾਜ਼ਰੀਨ ’ਚ ਸੰਸਥਾ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ, ਡਾ. ਕੇਵਲ ਰਾਮ, ਰਾਜਿੰਦਰ ਜੱਸਲ, ਦਵਿੰਦਰ ਸਕੋਹਪੁਰੀ, ਦੇਸ਼ ਰਾਜ ਬਾਲੀ, ਵਿਨੇ ਸ਼ਰਮਾ, ਹਰਮਿੰਦਰ ਹੈਰੀ, ਰਾਜ ਸੋਹੀ, ਮਹਿੰਦਰ ਸੂਦ ਵਿਰਕ, ਬਿੰਦਰ ਮੱਲ੍ਹਾ ਬੇਦੀਆਂ, ਸੁੱਚਾ ਰਾਮ ਜਾਡਲਾ, ਐਡਵੋਕੇਟ ਰੇਸ਼ਮ ਸਿੰਘ, ਅਮਨਦੀਪ ਸੱਲ੍ਹਣ, ਸੀਮਾ ਰਾਣੀ ਆਦਿ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਲੁਬਾਣਾ ਵਿੱਚ ਕਲਾ ਮੰਚ ਦੀ ਸਥਾਪਨਾ
Next articleਬਹੁਜਨ ਸਮਾਜ ਨੂੰ ਚੁਸਤ ਕਰਨ ਲਈ ਆਪ ਉਤਰੇ ਪਿੰਡ ਪਿੰਡ ਜਾ ਰਹੇ ਹਨ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ