ਪਿੰਡ ਲੁਬਾਣਾ ਵਿੱਚ ਕਲਾ ਮੰਚ ਦੀ ਸਥਾਪਨਾ

ਲੁਬਾਣਾ  (ਸਮਾਜ ਵੀਕਲੀ) ਬੀਤੇ ਦਿਨੀਂ ਲੁਬਾਣਾ ਟੇਕੂ ਅਤੇ ਗੁਆਂਢੀ ਪਿੰਡਾਂ ਦੇ ਕੁੱਝ ਲੇਖਕਾਂ , ਕਲਾਕਾਰਾਂ ਤੇ ਗੀਤ ਸੰਗੀਤ ਪ੍ਰੇਮੀਆਂ ਦਾ ਇੱਕ ਭਰਵਾਂ ਇਕੱਠ ਸੇਵਾ ਮੁਕਤ ਪੰਚਾਇਤ ਅਫ਼ਸਰ ਅਤੇ ਕਲਾਕਾਰ ਰਾਮ ਸ਼ਰਮਾ ਲੁਬਾਣਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਇਆ ਜਿਸ ਵਿੱਚ ਇਲਾਕੇ ਦੇ ਲੇਖਕਾਂ , ਕਲਾਕਾਰਾਂ , ਪਾਠਕਾਂ ਅਤੇ ਕਲਾ ਪ੍ਰੇਮੀਆਂ ਤੋਂ ਇਲਾਵਾ ਧੂਰੀ ਅਤੇ ਪਟਿਆਲਾ ਤੋਂ ਪਹੁੰਚੇ ਮਹਿਮਾਨਾਂ ਨੇ ਵੀ ਭਾਗ ਲਿਆ । ਹਾਜ਼ਰੀਨ ਵੱਲੋਂ ਕੀਤੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਸਰਬ ਸੰਮਤੀ ਨਾਲ਼ ” ਲੇਖਕ ਪਾਠਕ ਕਲਾ ਮੰਚ ਲੁਬਾਣਾ ” ਦਾ ਗਠਨ ਕੀਤਾ ਗਿਆ । ਦੂਸਰੇ ਦੌਰ ਵਿੱਚ ਮਾਸਟਰ ਕਰਮ ਸਿੰਘ , ਗਰੀਬ ਦਾਸ , ਨਿਰਮਲ ਸਿੰਘ ਨਿੰਮਾ ਅਤੇ ਬੂਟਾ ਖ਼ਾਨ ਤੋਂ ਇਲਾਵਾ ਪਿੰਡ ਆਲੋਵਾਲ ਤੋਂ ਨਵਤੇਜ ਗੁਰਨਾ , ਪਿੰਡ ਬਿਰੜਵਾਲ ਤੋਂ ਮੇਜਰ ਖ਼ਾਂ , ਉਨ੍ਹਾਂ ਦੀ ਬੇਟੀ ਹਨੀ ਬਿਰੜਵਾਲ , ਪਟਿਆਲਾ ਤੋਂ ਰਵਿੰਦਰ ਰਵੀ , ਨਾਭਾ ਤੋਂ ਭੰਗੂ ਫਲੇੜੇ ਵਾਲ਼ਾ , ਅਮਰ ਸਿੰਘ ਅਮਰ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਧਾਨ ਮੂਲ ਚੰਦ ਸ਼ਰਮਾ , ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਤੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਨੇ ਆਪੋ ਆਪਣੀ ਕਲਾ ਦੇ ਜੌਹਰ ਵਿਖਾਉਂਦਿਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਵੀ ਪੇਸ਼ ਕੀਤੀਆਂ । ਤੀਜੇ ਦੌਰ ਵਿੱਚ ਮੇਜ਼ਬਾਨ ਪਰਿਵਾਰ ਵੱਲੋਂ ਬਾਹਰੋਂ ਆਏ ਸਮੂਹ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ । ਹਰ ਮਹੀਨੇ ਦੇ ਤੀਸਰੇ ਐਤਵਾਰ ਲੇਖਕ ਪਾਠਕ ਕਲਾ ਮੰਚ ਦੀ ਮੀਟਿੰਗ ਏਸੇ ਤਰ੍ਹਾਂ ਕਰਦੇ ਰਹਿਣ ਦਾ ਨਿਰਨਾ ਵੀ ਕੀਤਾ । ਮੈਨੇਜਰ ਜਗਦੇਵ ਸ਼ਰਮਾ ਨੇ ਆਪਣੀਆਂ ਅਤੇ ਪੰਜਾਬੀ ਸਾਹਿਤ ਸਭਾ ਦੀਆਂ ਨਵ ਪ੍ਰਕਾਸ਼ਿਤ ਕਿਤਾਬਾਂ ਮੰਚ ਲਈ ਭੇਂਟ ਕੀਤੀਆਂ । ਅਖ਼ੀਰ ਵਿੱਚ ਰਾਮ ਸ਼ਰਮਾ ਲੁਬਾਣਾ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਆਪਣੇ ਇਲਾਕੇ ਦੇ ਸਾਹਿਤ , ਸੰਗੀਤ ਅਤੇ ਹੋਰ ਕਲਾਵਾਂ ਦਾ ਸ਼ੌਕ ਰੱਖਣ ਵਾਲ਼ੇ ਵੱਧ ਤੋਂ ਵੱਧ ਮਿੱਤਰਾਂ ਦੋਸਤਾਂ ਨੂੰ ਮੰਚ ਨਾਲ਼ ਜੁੜਨ ਦੀ ਸਨਿਮਰ ਬੇਨਤੀ ਵੀ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਮੱਲਕੇ ਵਿਖੇ 16 ਮਾਰਚ ਨੂੰ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਮਾਗਮ
Next articleਸਤਪਾਲ ਸਾਹਲੋਂ ਦੀ ਪੁਸਤਕ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼ ਸਮਾਜਿਕ, ਸਾਹਿਤਕ, ਧਾਰਮਿਕ ਨੁਮਾਇੰਦਿਆਂ ਨੇ ਨਿਭਾਈ ਰਸਮ