ਪਿੰਡ ਮੱਲਕੇ ਵਿਖੇ 16 ਮਾਰਚ ਨੂੰ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਮਾਗਮ

ਗੀਤਕਾਰ ਸਾਬ੍ਹ ਪਨਗੋਟਾ ਤੇ ਗੀਤਕਾਰ ਕੁਲਦੀਪ ਕੰਡਿਆਰਾ ਹੋਣਗੇ ਵਿਸ਼ੇਸ਼ ਮਹਿਮਾਨ 
ਭਲੂਰ-ਮੱਲਕੇ (ਸਮਾਜ ਵੀਕਲੀ) ਬੇਅੰਤ ਗਿੱਲ:- ‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਕਰਵਾਏ ਸਾਹਿਤਕ ਸਮਾਗਮ ਦੀ ਖੂਬਸੂਰਤੀ ਦਾ ਰੰਗ ਪਿੰਡ ਮੱਲਕੇ ਦੇ ਸਰਪੰਚ  ਸਰਦਾਰ ਜਸਵਿੰਦਰ ਸਿੰਘ ਉਰਫ਼ ਰਾਜਾ ਮੱਲਕੇ ਅਤੇ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਨੂੰ ਇਸ ਕਦਰ ਚੜ੍ਹਿਆ ਕਿ ਮਿਤੀ 16 ਮਾਰਚ 2025 ਦਿਨ ਐਤਵਾਰ ਨੂੰ ਪਿੰਡ ਮੱਲਕੇ ਦੀ ਧਰਤੀ ‘ਤੇ ਇਕ ਖੂਬਸੂਰਤ ਸਾਹਿਤਕ ਸਮਾਗਮ ਹੋਣ ਜਾ ਰਿਹਾ ਹੈ। ਇਸ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਪ੍ਰੋਗਰਾਮ ਉਲੀਕਿਆ ਗਿਆ ਹੈ। ਸਮਾਗਮ ਵਿੱਚ ਪ੍ਰਸਿੱਧ ਗੀਤਕਾਰ ਸਾਬ੍ਹ ਪਨਗੋਟਾ ਅਤੇ ਪ੍ਰਸਿੱਧ ਗੀਤਕਾਰ ਕੁਲਦੀਪ ਕੰਡਿਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਇਸ ਦੌਰਾਨ ਜਿੱਥੇ ਸਮਾਗਮ ਦੀਆਂ ਪ੍ਰਮੁੱਖ ਤਿੰਨ ਸ਼ਖ਼ਸ਼ੀਅਤਾਂ ਦੇ ਕਲਮੀਂ ਸਫ਼ਰ ਬਾਰੇ ਗੱਲਾਂ ਤੇ ਗੀਤਾਂ ਦਾ ਰੰਗ ਬੱਝੇਗਾ, ਉੱਥੇ  ਹੀ ਕਵੀਆਂ ਵੱਲੋਂ ਸੋਹਣੀਆਂ ਕਵਿਤਾਵਾਂ ਦੀ ਬਾਕਮਾਲ ਪੇਸ਼ਕਾਰੀ ਹੋਵੇਗੀ। ਇਹ ਸਮਾਗਮ ਸਾਹਿਤਕ ਮੰਚ ਮੱਲਕੇ, ਸਰਪੰਚ ਸਰਦਾਰ ਜਸਵਿੰਦਰ ਸਿੰਘ ਰਾਜਾ ਮੱਲਕੇ ਅਤੇ ਗ੍ਰਾਮ ਪੰਚਾਇਤ ਮੱਲਕੇ ਦੀ ਪਹਿਲਕਦਮੀ ਸਾਬਿਤ ਹੋਵੇਗਾ। ਪਿੰਡਾਂ ਵਿਚ ਅਜਿਹੇ ਸਾਹਿਤਕ ਸਮਾਗਮਾਂ ਦਾ ਹੋਣਾ ਇਕ ਚੰਗਾ ਸ਼ਗਨ ਹੈ। ਅੱਜ ਬੁਰੀਆਂ ਅਲਾਮਤਾਂ ਬੁਰੀ ਤਰ੍ਹਾਂ  ਆਪਣੇ ਪੈਰ ਪਸਾਰੀ ਬੈਠੀਆਂ ਹਨ, ਇਸ ਲਈ ਪਿੰਡਾਂ ਵਿਚ ਸਾਹਿਤਕ ਸਮਾਗਮਾਂ ਲਈ ਪੰਚਾਇਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਨੌਜਵਾਨ ਅੰਗਰੇਜ਼ ਸਿੰਘ ਮੱਲਕੇ, ਨੌਜਵਾਨ ਸ਼ਾਇਰ ਰਾਣਾ ਮੱਲਕੇ, ਗੁਰਜੰਟ ਸਿੰਘ ਤੱਖੀ, ਨਗਿੰਦਰ ਸਿੰਘ ਢਿੱਲੋਂ ਅਤੇ ਅਨੰਤ ਗਿੱਲ ਭਲੂਰ ਨੇ  ਦੱਸਿਆ ਕਿ ਇਹ ਸਾਹਿਤਕ ਸਮਾਗਮ ਮਿਤੀ 16 ਮਾਰਚ 2025 ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਿੰਡ ਮੱਲਕੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਾਹਿਤਕ ਸਮਾਗਮ ਵਿੱਚ ਸ਼ਾਇਰ ਚਰਨ ਲਿਖਾਰੀ, ਸਾਬ੍ਹ ਪਨਗੋਟਾ ਅਤੇ ਕੁਲਦੀਪ ਕੰਡਿਆਰਾ ਦੀ ਆਮਦ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੱਤੂ ਰੰਧਾਵਾ ਦੀ ਮਿਸ਼ਨਰੀ ਕਲਮ ਨੇ 2025 ਵਿੱਚ 25 ਤੋਂ ਵੱਧ ਮਿਸ਼ਨਰੀ ਗੀਤਾਂ ਨਾਲ ਲਗਵਾਈ ਸੰਗਤ ਵਿੱਚ ਹਾਜ਼ਰੀ ਚੁਫ਼ੇਰਿਓਂ ਮਿਲਿਆ ਸੰਗਤ ਦਾ ਭਰਵਾਂ ਹੁੰਗਾਰਾ
Next articleਪਿੰਡ ਲੁਬਾਣਾ ਵਿੱਚ ਕਲਾ ਮੰਚ ਦੀ ਸਥਾਪਨਾ