ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੰਤਰਰਾਸ਼ਟਰੀ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ (82) ਦਾ ਲੰਡਨ ਵਿਖੇ ਬੀਤੇ ਦਿਨ ਦੇਹਾਂਤ ਹੋ ਗਿਆ | ਉਨਾਂ ਦਾ ਪਿਛੋਕੜ ਕਸਬਾ ਅੱਪਰਾ ਨਾਲ ਜੁੜਿਆ ਹੋਇਆ ਸੀ | ਉਨਾਂ ਨੇ ਲੰਡਨ ਜਾ ਕੇ ਆਪਣੇ ਬਿਜਨਸ ਦੀ ਸ਼ੁਰੂਆਤ ਏਅਰ ਇੰਡੀਆ ਦੀ ਅਧਿਕਾਰਿਤ ਏਜੰਸੀ ਨਾਲ ਕੀਤੀ | ਇਸ ਸਮੇਂ ਉਹ ਹੋਟਲਾਂ ਦੀ ਲੜੀ ਦੇ ਮਾਲਕ ਸਨ | ਉਹ ਲੰਬਾ ਸਮਾਂ ਯੂਕੇ ਵਿੱਚ ਭਾਰਤੀ ਵਿੱਦਿਆ ਭਵਨ ਦੇ ਵਾਈਸ ਚੇਅਰਮੈਨ ਤੇ ਚੇਅਰਮੈਨ ਵੀ ਰਹੇ | ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਸਿਆਸਤਦਾਨ ਤੇ ਬਾਲੀਵੁੱਡ ਦੇ ਐਕਟਰ ਉਨਾਂ ਦੇ ਹੋਟਲਾਂ ਵਿੱਚ ਹੀ ਰਹਿੰਦੇ ਸਨ | ਉਨਾਂ ਦਾ ਅੰਤਿਮ ਸਸਕਾਰ ਲੰਡਨ (ਯੂ.ਕੇ) ਵਿੱਚ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj