ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ ਉੱਘੇ ਪੰਜਾਬੀ ਲੇਖਕ ਡਾ: ਮੇਵਾ ਰਾਮ ਦੀ ਪ੍ਰਧਾਨਗੀ ਵਿੱਚ ਲੇਖਕ ਭਵਨ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਪੰਮੀ ਫੱਗੂਵਾਲੀਆ ਦੀ ਖੋਜ ਪੁਸਤਕ ‘ਬੇਗਮਪੁਰਾ ਸਹਰ ਕੋ ਨਾਉ’ ਲੋਕ ਅਰਪਣ ਕੀਤੀ ਗਈ। ਡਾ: ਮਨਜਿੰਦਰ ਸਿੰਘ ਨੇ ਪੁਸਤਕ ਸੰਬੰਧੀ ਪੜ੍ਹੇ ਗਏ ਆਪਣੇ ਪਰਚੇ ਵਿੱਚ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਐਜੂਕੇਸ਼ਨ ਹਥਿਆਰ ਦਾ ਕੰਮ ਕਰਦੀ ਹੈ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਨਿਹਾਲ ਸਿੰਘ ਮਾਨ ਨੇ ਕਿਹਾ ਕਿ ਭਗਤ ਰਵਿਦਾਸ ਦਾ ਦਿੱਤਾ ਬੇਗਮਪੁਰੇ ਦਾ ਸੰਕਲਪ ਅੱਜ ਵੀ ਸਾਰਥਿਕ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ: ਮੇਵਾ ਰਾਮ ਨੇ ਕਿਹਾ ਕਿ ਪੰਮੀ ਫੱਗੂਵਾਲੀਆ ਦੀ ਪੁਸਤਕ ਉਨ੍ਹਾਂ ਦੀ ਲੰਬੀ ਸਾਧਨਾ ਦਾ ਨਤੀਜਾ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਗੱਲਬਾਤ ਕਰਦਿਆਂ ਪੰਮੀ ਫੱਗੂਵਾਲੀਆ ਨੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਤਸੱਲੀਬਖਸ਼ ਢੰਗ ਨਾਲ ਦਿੱਤੇ। ਸਭਾ ਦੀ ਕਾਰਵਾਈ ਦੇ ਆਰੰਭ ਵਿੱਚ ਸੁਖਵਿੰਦਰ ਸਿੰਘ ਲੋਟੇ ਵੱਲੋਂ ਕਵਿਤਾ ਸਕੂਲ ਸ਼ੁਰੂ ਕੀਤਾ ਗਿਆ ਅਤੇ ਉਭਰਦੇ ਕਵੀਆਂ ਨੂੰ ਕਵਿਤਾ ਲਿਖਣ ਦੀ ਵਿਧੀ ਨੂੰ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ। ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਅੱਜ ਕਵਿਤਾ ਸਕੂਲ ਵਿੱਚ ਲੋਟੇ ਨੇ ਕਵਿਤਾ ਲਿਖਣ ਬਾਰੇ ਬਹੁਤ ਹੀ ਸਰਲ ਤੇ ਸਪੱਸ਼ਟ ਸ਼ਬਦਾਵਲੀ ਵਿੱਚ ਜਾਣਕਾਰੀ ਦਿੱਤੀ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਕੱਤਰਤਾ ਵਿੱਚ ਕੁਲਵੰਤ ਕਸਕ, ਸ਼ਸ਼ੀ ਬਾਲਾ ਗਗਨਪ੍ਰੀਤ ਕੌਰ ਸੱਪਲ, ਜਗਜੀਤ ਸਿੰਘ ਲੱਡਾ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਸੁਖਵਿੰਦਰ ਸਿੰਘ ਲੋਟੇ, ਬਲਵੰਤ ਸਿੰਘ ਜੋਗਾ, ਪੰਮੀ ਫੱਗੂਵਾਲੀਆ, ਗੁਰਮੀਤ ਸਿੰਘ ਸੋਹੀ, ਰਜਿੰਦਰ ਸਿੰਘ ਰਾਜਨ, ਡਾ: ਮੇਵਾ ਰਾਮ, ਡਾ: ਮਨਜਿੰਦਰ ਸਿੰਘ, ਨਿਹਾਲ ਸਿੰਘ ਮਾਨ, ਹਰਨਰਾਇਣ ਸਿੰਘ ਲਹਿਰੀ, ਰਾਜਦੀਪ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰਵੀ, ਬਲਜਿੰਦਰ ਬੱਲੀ ਈਲਵਾਲ, ਸ਼ੁਭਮ, ਭੁਪਿੰਦਰ ਨਾਗਪਾਲ ਅਤੇ ਗੋਬਿੰਦ ਸਿੰਘ ਤੂਰਬਨਜਾਰਾ ਆਦਿ ਸਾਹਿਤਕਾਰ ਸ਼ਾਮਲ ਹੋਏ। ਰਜਿੰਦਰ ਸਿੰਘ ਰਾਜਨ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਅੰਤ ਵਿੱਚ ਜਗਜੀਤ ਸਿੰਘ ਲੱਡਾ ਨੇ ਸਾਰੇ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj