ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਗੋਲਡਨ ਵਿਰਸਾ ਯੂ ਕੇ ਵੱਲੋਂ ਇੱਕ ਨਵਾਂ ਸਿੰਗਲ ਟ੍ਰੈਕ ਵੈਲਪੁਣਾ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਹੈਪੀ ਲਾਪਰਾਂ ਤੇ ਸਾਰਵੀ ਰਤਨ ਦੀ ਦੋਗਾਣਾ ਜੋੜੀ ਦੁਆਰਾ ਸਿੰਗਲ ਟ੍ਰੈਕ ਜਿਉਂ ਹੀ ਯੂ ਟਿਊਬ ਤੇ ਸੋਸਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਰਿਲੀਜ਼ ਹੋਇਆ ਤਾਂ ਦਰਸ਼ਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ। ਉਹਨਾਂ ਦੱਸਿਆ ਕਿ ਲਗਾਤਾਰ ਇਸ ਗੀਤ ਦੇਖਣ ਤੇ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਗੀਤ ਨੂੰ ਕਲਮਬੱਧ ਜਿੱਥੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਦੁਆਰਾ ਕੀਤਾ ਗਿਆ ਹੈ। ਉਥੇ ਹੀ ਪਡਿਊਸਰ ਦੇ ਤੌਰ ਤੇ ਰਾਜਨਦੀਪ ਸਮਰਾ,ਕੋ ਪਡਿਊਸਰ ਸੱਜਣ ਸ਼ਰਮਾ,ਤੇ ਸੰਗੀਤਕ ਧੁੰਨਾਂ “ਵੀ ਸਟਾਰ” ਵੱਲੋਂ ਦਿੱਤੀਆਂ ਗਈਆਂ ਹਨ। ਜਦਕਿ ਗੀਤ ਦਾ ਫਿਲਮਾਂਕਣ ਡਾਇਰੈਕਟਰ ਆਰ ਬੀ ਸਿੱਧੂ ਵੱਲੋਂ ਵੱਖ ਵੱਖ ਜਗ੍ਹਾਂ ਤੇ ਫ਼ਿਲਮਾਇਆ ਗਿਆ ਹੈ। ਗਾਇਕ ਹੈਪੀ ਲਾਪਰਾਂ ਨੇ ਇਸ ਗੀਤ ਲਈ ਸਾਰੀ ਟੀਮ ਜਿਹਨਾਂ ਵਿੱਚ ਹੋਲੀ ਰਾਉ,ਗਗਨ ਗਿੱਲ, ਰਣਬੀਰ ਸਿੱਧੂ,ਗੁਰਮੇਲ ਯੋਧਾ, ਬਿੱਟੂ ਢੇਸੀ, ਗਗਨਦੀਪ ਗਰਚਾ, ਲਾਲੀ ਸਮਰਾ, ਪਵਨ ਸਮਰਾ ਦਾ ਧੰਨਵਾਦ ਕੀਤਾ। ਉਹਨਾਂ ਦਰਸ਼ਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਤੇ ਪਿਆਰ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



