ਸਾਹਿਬ ਕਾਂਸ਼ੀ ਰਾਮ ਜੀ ਦੇ ਬੁੱਤ ਨੂੰ ਨਵਿਆਉਣ ਸਬੰਧੀ ਮੀਟਿੰਗ ਖੁਆਸਪੁਰੇ ਵਿਖੇ ਮਿਤੀ 15 ਫਰਵਰੀ ਦਿਨ ਸ਼ਨੀਵਾਰ ਨੂੰ ਹੋਵੇਗੀ

 ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਆਪ ਸਾਰਿਆਂ ਨੂੰ ਅਦਬ / ਸਤਿਕਾਰ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦਾ ਆਦਮ ਕੱਦ ਬੁੱਤ ਜੋ ਕਿ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰੇ ਵਿਖੇ ਪਿਛਲੇ ਕਈ ਸਾਲ ਤੋਂ ਸ਼ਸ਼ੋਭਿਤ ਕੀਤਾ ਹੋਇਆ ਹੈ । ਇਸ ਬੁੱਤ ਦੀ ਹਾਲਤ ਬਹੁਤ ਹੀ ਤਰਸਯੋਗ ਨਜ਼ਰ ਆ ਰਹੀ ਹੈ ..ਜੋ ਆਪਣੇ ਆਪ ਵਿੱਚ ਬਹੁਜਨ ਲਹਿਰ ਦੇ ਪਿਤਾਮਾ ਸਾਹਿਬ ਕਾਂਸ਼ੀ ਰਾਮ ਜੀ ਦਾ ਘੋਰ ਨਿਰਾਦਰ ਕਰਨ ਵਾਲੀ ਗੱਲ ਹੈ । ਸੋ ਉਪਰੋਕਤ ਵਿਸ਼ੇ ਸਬੰਧੀ ਸਾਡੀ ਸਮੁੱਚੀ ਟੀਮ ਵੱਲੋਂ ਮਿਲਕੇ ਫੈਸਲਾ ਕੀਤਾ ਗਿਆ ਕਿ ਪਾਰਟੀਆਂ ਤੋਂ ਰਹਿਤ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਮਿਲਕੇ ਇਸ ਬੁੱਤ ਨੂੰ ਪੂਰਨ ਰੂਪ ਵਿੱਚ ਨਵਿਆਉਂਣ ਲਈ ਹੰਭਲਾ ਮਾਰਿਆ ਜਾਵੇ ਜੀ। ਸੋ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਮਿਤੀ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2.00 ਵਜੇ ਸਾਹਿਬ ਕਾਂਸ਼ੀ ਰਾਮ ਕਮਿਉਨਿਟੀ ਹਾਲ ਖੁਆਸਪੁਰਾ ( ਨੇੜੇ ਸਾਹਿਬ ਕਾਂਸ਼ੀ ਰਾਮ ਜੀ ਦਾ ਬੁੱਤ ) ਵਿਖੇ ਰੱਖੀ ਗਈ ਹੈ । ਸੋ ਆਪ ਸਾਰਿਆਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਹੈ । ਇੱਥੇ ਇਹ ਵੀ ਵਰਨਣ ਯੋਗ ਹੈ ਕਿ ਇਸ ਅਹਿਮ ਕਾਰਜ ਲਈ ਲਈ ਪਿੰਡ ਦੇ ਸਰਪੰਚ ਸਾਬ੍ਹ ਜੱਸੀ ਜੀ ,ਸਮੂਹ ਪੰਚਾਇਤ ਮੈਂਬਰ ਅਤੇ ਪਤਵੰਤੇ ਸੱਜਣਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਜੀ।

ਜਗਦੀਸ਼ ਸਿੰਘ ਹਵੇਲੀ
ਡਾਕਟਰ ਰਜ਼ੇਸ਼ ਬੱਗਣ
ਜੈ ਭੀਮ .ਜੈ ਭਾਰਤ.ਜੈ ਸਾਹਿਬ ਸੀ੍ ਕਾਂਸ਼ੀ ਰਾਮ ਜੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰੱਜਿਓ ਨੂੰ ਰਜਾਉਦਾ
Next articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਨੂੰ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ