ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਪਿੰਡ ਲੰਗੇਰੀ ਵਿੱਚ ਕਿਤਾਬਾਂ ਅਤੇ ਜਾਦੂ ਦੀ ਦੁਕਾਨ ਲਗਾਈ ਗਈ । ਪਿੰਡ ਦੇ ਬੱਚਿਆਂ ਨੇ ਜਾਦੂ ਵਿੱਚ ਬਹੁਤ ਰੁਚੀ ਦਿਖਾਈ । ਸੁਖਵਿੰਦਰ ਲੰਗਰੀ ਵਲ੍ਹੋਂ ਕਿਤਾਬਾ ਅਤੇ ਜਾਦੂ ਬਾਰੇ ਪਿੰਡ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ । ਜਾਦੂ ਬਾਰੇ ਦਸਿਆ ਗਿਆ ਕਿ ਇਹ ਸਿਰਫ ਹੱਥ ਦੀ ਸਫਾਈ ਹੈ ਹੋਰ ਕੁੱਛ ਨਹੀਂ ਹੈ। ਜਾਦੂ ਦੇ ਬਹੁਤ ਸਾਰੇ ਟਰਿੱਕ ਨੇ ਤੇ ਕਰਨ ਦਾ ਢੰਗ ਵੀ ਅਲੱਗ ਅਲੱਗ ਹੈ। ਇਸ ਤੋਂ ਡਰਨ ਦੀ ਲੋੜ ਨਹੀ ਸਿਰਫ ਸਮਝਣ ਦੀ ਲੋੜ ਹੈ ।ਬਹੁਤ ਸਾਰੀਆਂ ਸੰਗਤਾਂ ਵੱਲੋ ਕਿਤਾਬਾ ਵੀ ਖਰੀਦੀਆ ਗਈਆ । ਮਨੁੱਖ ਕਿਤਾਬਾਂ ਵਿੱਚੋ ਬਹੁਤ ਜ਼ਿੰਦਗੀਆਂ ਤੇ ਤਜੁਰਬੇ ਹਾਸਿਲ ਕਰਦਾ ਹੈ । ਮਾਸਟਰ ਬਲਦੀਸ਼ ਜੀ ਲੰਗਰੀ ਨੇ ਵੀ ਕਿਤਾਬਾ ਦੀ ਦੁਕਾਨ ਦੀ ਬਹੁਤ ਤਾਰੀਫ਼ ਕੀਤੀ ਤੇ ਕਿਹਾ ਇਹ ਸਮੇ ਦੀ ਲੋੜ ਹੈ। ਸਾਨੂੰ ਕਿਤਾਬਾ ਨਾਲ ਜੁੜਨਾ ਚਾਹੀਦਾ ਹੈ । ਇਸ ਮੌਕੇ ਉਘੇ ਲੇਖਕ ਕਵੀ ਸ਼ਿੰਗਾਰਾ ਲੰਗੇਰੀ ਵਲ੍ਹੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਮੌਕੇ ਤੇ ਸੁਰਜੀਤ ਕੁਮਾਰ,ਮਨੀ ਲੰਗਰੀ,ਮਾਸਟਰ ਬਲਦੀਸ਼ ਤੇ ਹੋਰ ਮੈਂਬਰ ਹਾਜਿਰ ਸਨ।
https://play.google.com/store/apps/details?id=in.yourhost.samaj