ਸਮਾਜ ਵੀਕਲੀ ਯੂ ਕੇ-
ਪੁਰਾਣਿਆਂ ਸਮਿਆਂ ਤੋਂ ਖਾਂਦੇ ਆ ਰਹੇ ਰਵਾਇਤੀ ਖਾਣੇ ਜ਼ਿਆਦਾਤਰ ਸਿਹਤ ਲਈ ਗੁਣਕਾਰੀ ਹੀ ਹੁੰਦੇ ਸੀ। ਜਿੱਥੇਂ ਪਹਿਲਾਂ ਚੰਗੀ ਸਿਹਤ ਲਈ ਚੰਗੀ ਖ਼ੁਰਾਕ ਜ਼ਰੂਰੀ ਹੁੰਦੀ ਸੀ ਉੱਥੇ ਹੀ ਅੱਜਕਲ੍ਹ ਪੈਸਾ ਕਮਾਉਣਾ, ਤੇ ਜੀਭ ਦੇ ਸੁਆਦ ਨੂੰ ਅੱਗੇ ਰੱਖਿਆ ਜਾਂਦਾ।
ਪਹਿਲਾਂ ਤੇਲ-ਘਿਓ ‘ਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਕੜੀ ਪੱਤੇ, ਹਰੀ ਮਿਰਚ, ਲੂਣ ਨਾਲ ਤਿਆਰ ਕੀਤੀ ਹਰੀ ਚਟਣੀ ਜ਼ਰੂਰ ਖਾਧੀ ਜਾਂਦੀ ਸੀ। ਅਕਸਰ ਹੀ ਕਿਹਾ ਜਾਂਦਾ ਕਿ ਤਲੀਆਂ ਚੀਜ਼ਾਂ ਘੱਟ ਜਾਓ ਜਾਂ ਨਾ ਹੀ ਖਾਓ, ਇਹ cholestrol ਵਧਾਉਂਦੀਆਂ ਹਨ। ਤੇ ਕੜੀ ਪੱਤਾ ਇਨ੍ਹਾਂ ਬੀਮਾਰੀਆਂ ਲਈ ਰਾਮਬਾਣ ਹੈ। ਤਲੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਪਚਾਉਣ ਲਈ ਇਹ ਚਟਣੀ ਔਸ਼ਧੀ ਦਾ ਕੰਮ ਕਰਦੀ ਹੈ।ਕੜੀ ਪੱਤੇ ਨੂੰ ਹੋਰ ਵੀ ਬਹੁਤ ਖਾਣਿਆਂ ‘ਚ ਵਰਤਿਆ ਜਾਂਦਾ ਹੈ।
ਪਹਿਲਿਆਂ (ਰਵਾਇਤੀ) ਖਾਣਿਆਂ ਦੀ ਇਹੋ ਗੱਲ ਸਭ ਤੋਂ ਖ਼ਾਸ ਹੁੰਦੀ ਸੀ ਕਿ ਸਵਾਦ ਦੇ ਨਾਲ-ਨਾਲ ਸਿਹਤ ਦਾ ਖਿਆਲ ਰੱਖਕੇ ਪਕਵਾਨਾਂ ਨੂੰ ਤਿਆਰ ਕੀਤਾ ਜਾਂਦਾ ਸੀ।
ਤੁਸੀਂ ਜਦੋਂ ਵੀ ਹਰੀ ਚਟਣੀ ਬਣਾਉਂਦੇ ਹੋ ਤਾਂ ਉਸ ਵਿੱਚ ਕੜੀ ਪੱਤਾ ਜ਼ਰੂਰ ਮਿਲਾਓ।
ਕੜੀ ਪੱਤੇ ਦਾ ਬੂਟਾ ਹਰ ਬੰਦਾ ਆਪਣੇ ਘਰ ਵੱਡੇ ਗਮਲੇ ‘ਚ ਲਗਾ ਸਕਦਾ ਹੈ, ਤੇ ਕੜੀ ਬਣਾਉਣ ਲੱਗੇ, ਨਮਕੀਨ ਚੌਲ ਜਾਂ ਖਿਚੜੀ ਬਣਾਉਣ ਲੱਗੇ, ਪਰੌਂਠਿਆਂ ਵਿੱਚ, ਸਬਜ਼ੀਆਂ-ਦਾਲਾਂ ਵਿੱਚ, ਬਰੈੱਡ-ਪਕੌੜਿਆਂ ਵਿੱਚ, ਚਟਣੀ ਬਣਾਉਣ ਲਈ ਇਸਨੂੰ ਵਰਤਿਆ ਜਾ ਸਕਦਾ ਹੈ।
ਜੋਰਾ ਸਿੰਘ ਬਨੂੜ


