ਦਮਿਸ਼ਕ— ਉੱਤਰੀ ਸੀਰੀਆ ‘ਚ ਮਨਬਿਜ ਸ਼ਹਿਰ ਦੇ ਬਾਹਰਵਾਰ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਸਥਾਨਕ ਸਿਵਲ ਡਿਫੈਂਸ ਅਤੇ ਯੁੱਧ ਨਿਗਰਾਨੀ ਸੰਗਠਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਧਮਾਕਾ ਖੇਤੀਬਾੜੀ ਮਜ਼ਦੂਰਾਂ ਨੂੰ ਲਿਜਾ ਰਹੇ ਵਾਹਨ ਨੇੜੇ ਹੋਇਆ।
ਬਸ਼ਰ ਅਸਦ ਦੇ ਸ਼ਾਸਨ ਦੇ ਬਾਅਦ ਤੋਂ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ‘ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਤੁਰਕੀ ਦੀ ਹਮਾਇਤ ਪ੍ਰਾਪਤ ਸੀਰੀਅਨ ਨੈਸ਼ਨਲ ਆਰਮੀ ਅਤੇ ਅਮਰੀਕਾ ਦੀ ਹਮਾਇਤ ਪ੍ਰਾਪਤ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਵਿਚਕਾਰ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਸੀਰੀਆ ‘ਚ ਅੱਤਵਾਦ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਹਾਲਾਂਕਿ ਇਸਲਾਮਿਕ ਸਟੇਟ ਦਾ ਪ੍ਰਭਾਵ ਪਹਿਲਾਂ ਦੇ ਮੁਕਾਬਲੇ ਘਟਿਆ ਹੈ ਪਰ ਅੱਤਵਾਦੀ ਗਤੀਵਿਧੀਆਂ ਜਾਰੀ ਹਨ। ਦਾਰਾ ‘ਚ ਪਿਛਲੇ ਸਾਲ ਨਵੰਬਰ ‘ਚ ਅਤੇ ਉਸ ਤੋਂ ਪਹਿਲਾਂ ਅਜ਼ਾਜ਼ ‘ਚ ਵੀ ਬੰਬ ਧਮਾਕੇ ਹੋਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly