(ਸਮਾਜ ਵੀਕਲੀ)
ਪਤੰਗ/ਬਸੰਤ ਪੰਚਮੀ
ਚਾਈਨਾ ਦੀ ਡੋਰ ਨਾਲ ਪਤੰਗ ਉਡਾਈ ਜਾਂਦੇ ਆ,
ਆਪਣੇ ਹੱਥਾਂ ਨੂੰ ਚੀਰੇ ਵੀ…. ਪੁਆਈ ਜਾਂਦੇ ਆ।
ਬਸੰਤ ਪੰਚਮੀ ਦੇ ਮੌਕੇ ਮੌਜ਼ਾ…ਮਨਾਈ ਜਾਂਦੇ ਆ,
ਕੰਧਾਂ ਕੋਠੇ ਟੱਪ ਦੇ ਖੜਦੱਮ….. ਮਚਾਈ ਜਾਂਦੇ ਆ।
ਕੁੱਝ ਸੱਟਾਂ ਤੇ ਕੁੱਝ ਝਿੜਕਾਂ ਵੀ…. ਖਾਈ ਜਾਂਦੇ ਆ,
ਆਈਵੋ ਆਈਵੋ ਦਾ ਰੌਲਾ ਵੀ…. ਪਾਈ ਜਾਂਦੇ ਆ।
ਇਹ ਚਾਈਨਾ ਡੌਰ ਐਕਸੀਡੈਂਟ ਤੇ
ਜਾਨਾਂ ਵੀ……..ਗੁਆਈ ਜਾਂਦੇ ਆ,
ਚਾਈਨਾ ਦੇਸ਼ ਸਾਨੂੰ ਹੜੱਪਣ ਨੂੰ ਫਿਰਦਾ,
ਅਸੀਂ ਫਿਰ ਵੀ ਉਸ ਦੀ ਇਨਕਮ.. ਵਧਾਈ ਜਾਂਦੇ ਆ।
ਚਾਈਨਾ ਡੋਰ ਦੀ ਖੱਪਤ ਕਿਦਾਂ ਘਟਾਈਏ,
ਪੰਛੀਆਂ ਦੀਆਂ ਜਾਨਾਂ ਕਿੱਦਾਂ ਬਚਾਈਏ।
ਇਹ ਸੋਚਣ ਲਈ ਸਰਕਾਰ ਨੂੰ ਮਜਬੂਰ ਕਰੀ ਜਾਂਦੇ ਆ ।
ਹਰੀ ਕਿ੍ਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.