ਗਾਇਕ ਰਣਜੀਤ ਰਾਣਾ ਨੇ ਆਪਣੀ ਹਾਜਰੀ ਭਰਦਿਆਂ ਕਿਹਾ “ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸਿਓ”

ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਡਰੀਮ ਰਿਕਾਰਡਸ ਪੰਜਾਬ ਅਤੇ ਦੀਪ ਅਲੀ ਅਲਾਚੌਰੀਆ ਦੀ  ਪੇਸ਼ਕਸ਼ ਵਿੱਚ ਪ੍ਰਸਿੱਧ ਸੁਰੀਲੀ ਸੁਰ ਰਣਜੀਤ ਰਾਣਾ ਨੇ ਵੀ ਆਪਣੇ ਨਵੇਂ ਟ੍ਰੈਕ “ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸਿਓ” ਦਾ ਟਾਈਟਲ ਹੇਠ ਪੋਸਟਰ ਲਾਂਚ ਕੀਤਾ । ਇਸ ਟ੍ਰੈਕ ਵਿੱਚ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਸੰਦੇਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਬਾਣੀ ਸੰਕਲਪ ਦਾ ਦਿੱਤਾ ਗਿਆ ਹੈ । ਇਸ ਟ੍ਰੈਕ ਨੂੰ ਗੀਤਕਾਰ ਮਾਹਣੀ ਫਗਵਾੜੇ ਵਾਲਾ ਨੇ ਕਲਮਬੱਧ ਕੀਤਾ ਹੈ ਤੇ ਅਮਦਾਦ ਅਲੀ ਨੇ ਇਸ ਨੂੰ ਮਿਊਜਿਕ ਦੀਆਂ ਮਧੁਰ ਸੰਗੀਤਕ ਧੁੰਨਾਂ ਦੇ ਕੇ ਸ਼ਿੰਗਾਰਿਆ ਹੈ। ਮਨਦੀਪ ਰੰਧਾਵਾ ਤੇ ਕਿੰਗ ਮੀਡੀਆ ਨੇ ਇਸ ਦਾ ਵੀਡੀਓ ਫ਼ਿਲਮਾਂਕਣ ਕੀਤਾ ਹੈ । ਸੁਨੀਤਾ ਰਾਣੀ ਇਸ ਟ੍ਰੈਕ ਦੇ ਪ੍ਰੋਡਿਊਸਰ ਹਨ ਅਤੇ ਰਣਧੀਰ ਸਿੰਘ ਗੰਗੜ ਦਾ ਇਹ ਪ੍ਰੋਜੈਕਟ ਸੰਗਤ ਵਿੱਚ ਲਾਂਚ ਹੋਣ ਲਈ ਮੁਕੰਮਲ ਤੌਰ ਤੇ ਤਿਆਰ ਹੈ । ਜ਼ਿਕਰਯੋਗ ਹੈ ਕਿ ਗਾਇਕ ਰਣਜੀਤ ਰਾਣਾ ਇਕ ਸੰਜੀਦਾ ਸੁਰ ਹੈ, ਜਿਸ ਦੀ ਗਾਇਕੀ ਸੂਝ ਬੂਝ ਅਤੇ ਨਿਮਰਤਾ ਸਰੋਤਿਆਂ ਤੇ ਆਪਣਾ ਅਸਰ ਛੱਡ ਜਾਂਦੀ ਹੈ। ਉਸ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਉਸਦੇ ਸਰੋਤੇ ਇਸ ਧਾਰਮਿਕ ਟ੍ਰੈਕ ਨੂੰ ਜਰੂਰ ਪਸੰਦ ਕਰਨਗੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਨਤਮਸਤਕ ਹੋ ਗਏ ਲਗਵਾਉਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੰਠ ਕਲੇਰ ਨੇ ਕੀਤਾ ਧਾਰਮਿਕ ਟ੍ਰੈਕ “ਤੇਰੀਆਂ ਵਡਿਆਈਆਂ” ਰਿਲੀਜ਼ – ਕਮਲ ਕਲੇਰ
Next articleਦਿੱਲੀ ਚੋਣਾਂ 2025: ਕੇਜਰੀਵਾਲ ਦਾ ਵੱਡਾ ਐਲਾਨ, ‘ਆਪ’ ਦੀ ਸਰਕਾਰ ਬਣੀ ਤਾਂ ਸਿਸੋਦੀਆ ਫਿਰ ਤੋਂ ਡਿਪਟੀ ਸੀਐਮ ਹੋਣਗੇ।