ਟੱਪੇ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਹੱਥਾਂ ਨੂੰ ਲਾਈ ਹੋਈ ਮਹਿੰਦੀ ਏ,
ਆਪਣੇ ਦਿਲ ਦੀ ਗੱਲ ਮੰਨੋ
ਦੁਨੀਆਂ ਬੜਾ ਕੁਝ ਕਹਿੰਦੀ ਏ।
ਫੁੱਲ ਬਾਗ ‘ਚ ਖਿੜੇ ਹੋਏ ਨੇ,
ਉਹ ਕਦੇ ਤਾਂ ਮੰਨਣਗੇ
ਜੋ ਸਾਡੇ ਨਾਲ ਲੜੇ ਹੋਏ ਨੇ।
ਸੋਹਣੇ ਕਪੜੇ ਪਾ ਲਏ ਨੇ,
ਉਸ ਪੈਸੇ ਦੇ ਭੁੱਖੇ ਨੇ
ਪ੍ਰਦੇਸੀਂ ਜਾ ਕੇ ਡੇਰੇ ਲਾ ਲਏ ਨੇ।
ਕਾਂ ਬਨੇਰੇ ‘ਤੇ ਚੁੱਪ ਬੈਠੇ,
ਉਸ ਦੇ ਬਿਨਾਂ ਸਾਡਾ ਨਹੀਂ ਸਰਦਾ
ਐਵੇਂ ਅਸੀਂ ਉਸ ਨੂੰ ਦੱਸ ਬੈਠੇ।
ਹਵਾ ਠੰਢੀ, ਠੰਢੀ ਵਗ ਰਹੀ ਏ,
ਠੋਕਰਾਂ ਖਾ ਕੇ ਪਤਾ ਲੱਗੇ ਬੰਦੇ ਨੂੰ
ਕੀ ਗਲਤ ਏ, ਕੀ ਸਹੀ ਏ।
ਸ਼ਮ੍ਹਾਂ ‘ਚ ਸੜ ਗਿਆ ਪ੍ਰਵਾਨਾ ਏ,
ਜੇ ਨਾ ਮੂੰਹ ਤੋਂ ਕੁਝ ਬੋਲੋ
ਉਸ ਨੂੰ ਅੱਖਾਂ ਵਿਖਾਂਦਾ ਜ਼ਮਾਨਾ ਏ।
ਤਿੱਖੇ ਮੂੰਹ ਨੇ ਸੂਲਾਂ ਦੇ,
ਉਹ ਕਦੇ ਧੋਖਾ ਨਹੀਂ ਦਿੰਦੇ
ਜੋ ਪੱਕੇ ਹੁੰਦੇ ਨੇ ਅਸੂਲਾਂ ਦੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
Previous articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ ਚੌਂਕ ਗੜ੍ਹਸ਼ੰਕਰ ਤੋਂ ਸੈਲਾ ਕਲਾਂ ਤੱਕ ਕੀਤਾ ਟਰੈਕਟਰ ਮਾਰਚ
Next articleਭਾਜਪਾ ਮੰਡਲ ਅੱਪਰਾ ਦੀ ਮੀਟਿੰਗ