ਅੱਜ ਕੈਨੇਡਾ ਤੋਂ ਬੜੀ ਮਾੜੀ ਖਬਰ ਆਈ ਹੈ ਮਾਂ ਖੇਡ ਕਬੱਡੀ ਦੇ ਖਿਡਾਰੀ ਰਹੇ ਤੇ ਮਜੂਦਾ ਸਮੇਂ ਦੇ ਖੇਡ ਪਰਮੋਟਰ  ਲਾਲੀ ਢੇਸੀ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ!

ਲਾਲੀ ਢੇਸੀ

ਕੈਨੇਡਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਖੇਡ ਕਬਁਡੀ ਦੇ ਦਿਲੀ ਪੇ੍ਮੀ ਸਨ, ਕਬੱਡੀ ਦੀ ਬੇਹਤਰੀ ਲਈ ਲਗਭਗ 2 ਦਹਾਕੇ ਵਿਦੇਸ਼ ਰਹਿ ਕੇ ਵੀ ਪੰਜਾਬ ਚ ਕਾਰਜ ਕਰਦੇ ਰਹੇ ਸਨ! ਆਪਣੇ ਜਲੰਧਰ ਏਰੀਏ ਤੇ ਪੰਜਾਬ ਦੇ ਹੋਰਨਾ ਕਈ ਕਬੱਡੀ ਕੱਪ ਹਰ ਸਾਲ ਕਰਾਉਂਦੇ ਸਨ!ਇਸ ਤੋਂ ਬਿਨਾਂ ਵਿਦੇਸ਼ਾਂ ਵਿੱਚ ਕਈ ਖਿਡਾਰੀਆਂ ਨੂੰ ਪ੍ਰਮੋਟ ਕਰਦੇ ਤੇ ਲੋੜਵੰਦ ਖਿਡਾਰੀਆਂ ਦੇ ਨਾਲ ਵੀ ਖੜਦੇ ਸਨ| ਬੜੇ ਹੀ ਦਿਲਦਾਰ ਤੇ ਖੁਸ਼ ਮਿਜਾਜ ਇਨਸਾਨ ਸੁਣੀਦੇ ਸਨ| ਪਿਛਲੇ ਕਈ ਮਹੀਨਿਆਂ ਤੋਂ ਉਹ ਇੱਕ ਬੜੀ ਹੀ ਨਾ ਮੁਰਾਦ ਬਿਮਾਰੀ ਨਾਲ ਝੂੰਜ ਰਹੇ ਸਨ| ਤੇ ਕੁਝ ਦਿਨਾਂ ਤੋਂ ਲਗਾਤਾਰ ਹਸਪਤਾਲ ਦਾਖਲ ਸਨ| ਅੱਜ ਸਵੇਰੇ ਹੀ ਉਨਾਂ ਨੇ ਵੈਨਕੂਵਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ| ਉਨਾਂ ਦੇ ਇਸ ਤਰਾਂ ਅਚਾਨਕ ਤੁਰ ਜਾਣ ਨਾਲ ਕਬੱਡੀ ਜਗਤ ਨੂੰ ਇੱਕ ਵਁਡਾ ਘਾਟਾ ਪਿਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ!ਨਾਲ ਹੀ ਕੈਨੇਡਾ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਚ ਦੁੱਖ ਦੀ ਲਹਿਰ ਹੈ! ਪਰਮਾਤਮਾ ਵਿੱਛੜੀ ਰੂਹ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇਰੀਆਂ ਯਾਦਾਂ ਹਮੇਸ਼ਾ ਹੀ ਕਬੱਡੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਦਿੰਦੀਆਂ ਰਹਿਣਗੀਆਂ ਤੇ ਹਮੇਸ਼ਾ ਹੀ ਕਬੱਡੀ ਜਗਤ ਤੁਹਾਨੂੰ ਯਾਦ ਕਰਦਾ ਰਹੇਗਾ ਜਿੰਨਾ ਚਿਰ ਕਬੱਡੀ ਨੂੰ ਸੰਸਾਰ ਭਰ ਵਿੱਚ ਖੇਡਿਆ ਜਾਂਦਾ ਰਹੇਗਾ! ਅਲਵਿਦਾ ਵੀਰੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰੋਟਰੀ ਕਲੱਬ ਇਲੀਟ ਨੇ 100 ਤੋਂ ਵੱਧ ਵਾਹਨਾਂ ‘ਤੇ ਰਿਫ਼ਲੈਕਟਰ ਲਗਾਏ
Next articleਦਿੱਲੀ ਤੋਂ ਬਾਅਦ ਹੁਣ ਵਡੋਦਰਾ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ – ਬੱਚਿਆਂ ਲਈ ਛੁੱਟੀ ਦਾ ਐਲਾਨ