ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਪ੍ਰਵਾਸੀ ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਉਹ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ ।ਇਸੇ ਲੜੀ ਤਹਿਤ ਉਹਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਅਟਾਰੀ ਦੇ ਬੱਚਿਆਂ ਦੀ ਸਹਾਇਤਾ ਦੀ ਸਹਾਇਤਾ ਕੀਤੀ ਹੈ। ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਬੂਟ ਦਿੱਤੇ ਗਏ। ਇਸ ਮੌਕੇ ਤੇ ਬੋਲਦਿਆਂ ਲੈਕਚਰਾਰ ਸ਼ੰਕਰ ਦਾਸ ਨੇ ਕਿਹਾ ਕਿ ਇਹ ਸਹਾਇਤਾ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਆਉਂਦੀ ਹੈ ਅਤੇ ਉਹ ਇਸ ਨੂੰ ਜਿੱਥੇ ਲੋੜ ਹੁੰਦੀ ਹੈ ਉੱਥੇ ਪਹੁੰਚਾਉਂਦੇ ਹਨ। ਜਿਕਰਯੋਗ ਹੈ ਕਿ ਰੇਸ਼ਮ ਸਿੰਘ ਰੇਸ਼ਮ ਮੈਡੀਕਲ ਕੈਂਪ ,ਬੇਸਹਾਰਾ ਬਿਮਾਰ ਵਿਅਕਤੀਆਂ ਦੀ ਸਹਾਇਤਾ, ਲੜਕੀਆਂ ਦੇ ਵਿਆਹ ਤੇ ਲਾਇਕ ਤੇ ਹੁਸ਼ਿਆਰ ਬੱਚਿਆਂ ਨੂੰ ਸਹਾਇਤਾ ਆਦਿ ਅਕਸਰ ਕਰਦੇ ਰਹਿੰਦੇ ਹਨ ।ਉਹਨਾਂ ਕਿਹਾ ਕਿ ਉਹ ਹਮੇਸ਼ਾ ਇਸ ਤਰਾਂ ਦੀ ਸਹਾਇਤਾ ਕਰਦੇ ਰਹਿਣਗੇ। ਇਸ ਮੌਕੇ ਤੇ ਸਕੂਲ ਮੁਖੀ ਮੈਡਮ ਹਰਦੀਪ ਕੌਰ ਨੇ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਅਤੇ ਲੈਕਚਰਾਰ ਸ਼ੰਕਰ ਦਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਰੇਕ ਸਾਲ ਸਾਡੇ ਬੱਚਿਆਂ ਦੀ ਮੱਦਦ ਕਰਦੇ ਹਨ। ਇਹੋ ਜਿਹੇ ਇਨਸਾਨਾਂ ਨੂੰ ਸਾਡਾ ਦਿਲੋਂ ਸਲਿਊਟ ਹੈ ਜੋ ਆਪਣੇ ਵਤਨ ਤੋਂ ਦੂਰ ਰਹਿ ਕੇ ਵੀ ਆਪਣੇ ਲੋਕਾਂ ਦੇ ਦਿਲਾਂ ‘ਚ ਰਹਿੰਦੇ ਹਨ ਤੇ ਉਹਨਾਂ ਦੀ ਮੱਦਦ ਕਰਦੇ ਹਨ। ਇਸ ਮੌਕੇ ਮੈਨੇਜਰ ਪ੍ਰੇਮ ਸਿੰਘ ਸੂਰਾਪੁਰੀ,ਮਨਪ੍ਰੀਤ ਕੌਰ, ਰਚਨਾ,ਸ਼ੰਤੋਸ਼ ਕੁਮਾਰੀ,ਕਮਲਜੀਤ ਕੌਰ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samaj