ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਰਵੀ ਪਾਲ ਦੀ ਅਗਵਾਈ ਵਿੱਚ ਕਾਲਜ ਦੇ ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ.ਵਿਜੇ ਕੁਮਾਰ ਦੇ ਸਹਿਯੋਗ ਨਾਲ ‘‘ਨਸ਼ਾ ਮੁਕਤ ਦਿਵਸ” ਮਨਾਇਆ ਗਿਆ। ਜਿਸ ਵਿੱਚ ਸੈਮੀਨਾਰ, ਪੋੋਸਟਰ ਬਣਾਉਣ, ਭਾਸ਼ਣ ਕਰਵਾਉਣ, ਲੇਖ ਕਰਵਾਉਣ, ਰੈਲੀ ਕੱਢਣ ਅਤੇ ਸਹੁੰ ਚੁੱਕ ਪ੍ਰੋਗਰਾਮ ਕਰਵਾਏ ਗਏ। ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਵਿਜੇ ਕੁਮਾਰ ਨੇ ਨਸ਼ਿਆ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਨਸ਼ਿਆਂ ਦੀਆਂ ਕਿਸਮਾਂ ਵਿੱਚ ਆਏ ਹੋਏ ਬਦਲਾਵ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ-ਕੱਲ ਅਜਿਹੇ ਨਸ਼ੇ ਆ ਗਏ ਹਨ ਜਿਨ੍ਹਾਂ ਦੇ ਖਾਣ ਦਾ ਨਸ਼ੇੜੀ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਪਤਾ ਨਹੀ ਲੱਗਦਾ। ਅਜਿਹੇ ਨਸ਼ੇ ਕਰਨ ਵਾਲੇ ਆਪਣਿਆਂ ਨੂੰ ਧੋਖਾ ਦੇ ਕੇ ਆਪਣਾ ਹੀ ਨੁਕਸਾਨ ਕਰ ਰਹੇ ਹਨ। ਅੱਜ-ਕੱਲ ਨਸ਼ਿਆਂ ਤੋਂ ਹੀ ਨਹੀਂ ਬਲਕਿ ਰੋਜ਼ਾਨਾ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਨਸ਼ੀਲੇ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣਦੇ ਹਨ। ਸਾਨੂੰ ਨਸ਼ਿਆਂ ਤੋਂ ਹੀ ਨਹੀਂ ਅਜਿਹੀਆਂ ਵਸਤੂਆਂ ਤੋਂ ਵੀ ਆਪਣਾ ਬਚਾਵ ਕਰਨਾ ਹੋਵੇਗਾ। ਉਹਨਾਂ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਕਰਵਾਏ ਭਾਸ਼ਣ ਮੁਕਾਬਲੇ ਵਿੱਚ ਖੁਸ਼ਬੂ ਨੇ ਪਹਿਲਾ, ਹਰਮਨ ਸਿਧੂ ਨੇ ਦੂਸਰਾ, ਆਦਰਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਣਾਉਣ ਵਿੱਚ ਅਰਸ਼ ਨੇ ਪਹਿਲਾ, ਸਾਹਿਲ ਨੇ ਦੂਸਰਾ ਅਤੇ ਖੁੂਸ਼ਬੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੇਖਣ ਮੁਕਾਬਲੇ ਵਿੱਚ ਖੁਸ਼ਬੂ ਨੇ ਪਹਿਲਾ, ਸਾਹਿਲ ਨੇ ਦੂਸਰਾ ਅਤੇ ਅਰਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਵਿੱਚ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਰੈਲੀ ਕੱਢੀ ਗਈ ਅਤੇ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ ਗਈ। ਪ੍ਰੋ.ਵਿਜੇ ਕੁਮਾਰ, ਅਸਿਸਟੈਂਟ ਪ੍ਰੋਫੈਸਰ ਡਾ.ਅਰੁਣਾ ਰਾਣੀ, ਡਾ.ਪਰਮਜੀਤ ਕੌਰ, ਸ਼੍ਰੀ ਸੂਰਜ ਕੁਮਾਰ, ਮਿਸ ਸ਼ਚੀ, ਡਾ.ਨੀਤੀ ਸ਼ਰਮਾ, ਡਾ.ਤਜਿੰਦਰ ਕੌਰ, ਸ਼੍ਰੀ ਨਿਰਮਲ ਸਿੰਘ ਤੋਂ ਇਲਾਵਾ ਲੱਗਭੱਗ 100 ਦੇ ਕਰੀਬ ਵਿਦਿਆਰਥੀ ਹਾਜ਼ਰ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj