ਲੋਕ ਗਾਇਕ ਐਸ ਰਿਸ਼ੀ ਨੂੰ ਸਦਮਾ, ਮਾਤਾ ਦਾ ਦੇਹਾਂਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ 23 ਜਨਵਰੀ ਨੂੰ

ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਦੁਆਬੇ ਦੇ ਪ੍ਰਸਿੱਧ ਲੋਕ ਗਾਇਕ ਐਸ ਰਿਸ਼ੀ ਜੋ ਅੱਜਕੱਲ ਕਨੇਡਾ ਨੇ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਪੂਜਨੀਕ ਮਾਤਾ ਸਤਿਕਾਰਯੋਗ ਪ੍ਰੀਤਮ ਕੌਰ ਜੀ ਬੀਤੀ 13 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ । ਉਹਨਾਂ ਦੇ  ਅਕਾਲ ਚਲਾਣੇ ਤੇ ਸਮੁੱਚੇ ਪਰਿਵਾਰ ਨਾਲ ਸੱਜਣਾ ਮਿੱਤਰਾਂ ਸਮੂਹ ਰਿਸ਼ਤੇਦਾਰਾਂ ਅਤੇ ਕਲਾਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਅਫਸੋਸ ਪ੍ਰਗਟ ਕੀਤਾ ਗਿਆ ।ਇਸ ਮੌਕੇ ਲੋਕ ਗਾਇਕ ਐਸ ਰਿਸ਼ੀ ਨੇ ਦੱਸਿਆ ਕਿ ਉਹਨਾਂ ਦੇ ਪਰਮ ਪੂਜਨੀਕ ਮਾਤਾ  ਸ਼੍ਰੀਮਤੀ ਪ੍ਰੀਤਮ ਕੌਰ ਜੀ ਪਤਨੀ ਸਵਰਗੀ ਸਰਦਾਰ ਮੇਹਰ ਸਿੰਘ ਜੀ ਪਿੰਡ ਸੁਸਾਣਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸਨ , ਜੋ ਸੰਖੇਪ ਬਿਮਾਰੀ ਪਿੱਛੋਂ ਆਪਣੀ ਸਵਾਸਾਂ ਦੀ ਪੂੰਜੀ ਭੋਗਦਿਆਂ ਸਤਿਗੁਰ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹਨਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 23 ਜਨਵਰੀ ਨੂੰ ਪਿੰਡ ਸੁਸਾਣਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ ਹੋਵੇਗਾ । ਜਿਸ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਵਰਗਾਂ ਦੇ ਮੋਹਤਬਰ ਵਿਅਕਤੀ ਵਿਛੜੀ ਰੂਹ ਬੀਬੀ ਪ੍ਰੀਤਮ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ। ਇਸ ਦੁੱਖ ਦੀ ਘੜੀ ਵਿੱਚ ਇੰਟਰਨੈਸ਼ਨਲ ਪੰਜਾਬੀ ਕਲਚਰ ਸੋਸਾਇਟੀ ਸ਼ਾਮ ਚੁਰਾਸੀ ਤੋਂ ਇਲਾਵਾ ਵੱਖ-ਵੱਖ ਕਲਾਕਾਰ ਅਤੇ ਸਾਹਿਤਕਾਰਾਂ ਵਲੋਂ ਲੋਕ ਗਾਇਕ ਐਸ ਰਿਸ਼ੀ ਨਾਲ ਉਹਨਾਂ ਦੇ ਮਾਤਾ ਜੀ ਦੇ ਸਵਰਗਵਾਸ ਹੋਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਓਸ਼ੋ ਜੋ ਨਾ ਕਦੇ ਪੈਦਾ ਹੋਏ, ਨਾ ਕਦੇ ਮਰੇ”
Next articleਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਉਧੋਵਾਲ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ  ।