ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਆਰ ਜੇ ਬੀਟਸ ਭਗਤੀ ਚੈਨਲ ਅਤੇ ਰਾਮ ਭੋਗਪੁਰੀਆ ਦੀ ਪੇਸ਼ਕਸ਼ ਵਿੱਚ “ਗੁਰੂ ਰਵਿਦਾਸ ਕੀ ਜੈ ਹੋ” ਟਾਈਟਲ ਹੇਠ ਗਾਇਕਾ ਆਰੀਆ ਰਜਨੀ ਜੈਨ ਆਪਣਾ ਨਵਾਂ ਧਾਰਮਿਕ ਸਿੰਗਲ ਟ੍ਰੈਕ ਲੈ ਕੇ ਸੰਗਤਾਂ ਦੇ ਰੂਬਰੂ ਹੋ ਰਹੀ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਗੀਤ ਤੇ ਰਚੇਤਾ ਰੱਤੂ ਰੰਧਾਵਾ ਨੇ ਦੱਸਿਆ ਕਿ ਗੋਲਡਨ ਸਟਾਰ ਅੰਤਰਰਾਸ਼ਟਰੀ ਕਲਾਕਾਰ ਲੈਹਿੰਬਰ ਹੁਸੈਨਪੁਰੀ ਦੇ ਸਹਿਯੋਗ ਨਾਲ ਇਹ ਟ੍ਰੈਕ ਓਕਤ ਗਾਇਕਾ ਵਲੋਂ ਲਾਂਚ ਕੀਤਾ ਗਿਆ ਹੈ ਅਤੇ ਗਾਇਕਾ ਆਰੀਆ ਰਜਨੀ ਜੈਨ ਸੰਗੀਤ ਵਿੱਚ ਸੁਲਝੀ ਹੋਈ ਕਲਾਕਾਰ ਹੈ। ਜਿਸ ਨੇ ਅਨੇਕਾਂ ਟਰੈਕਸ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਉਸਦੇ ਗਾਏ ਹੋਏ ਵੱਖ ਵੱਖ ਟਰੈਕਸ ਨੂੰ ਸਰੋਤਿਆਂ ਨੇ ਬਣਦਾ ਮਾਣ ਸਤਿਕਾਰ ਦਿੱਤਾ ਹੈ। ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਦੱਸਿਆ ਕਿ ਰਜਨੀ ਜੈਨ ਦਾ ਇਹ ਟ੍ਰੈਕ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ । ਜਿਸ ਦਾ ਸੰਗੀਤ ਰੋਹਿਤ ਕੁਮਾਰ ਬੌਬੀ ਨੇ ਦਿੱਤਾ ਹੈ ਤੇ ਇਸ ਨੂੰ ਰੱਤੂ ਰੰਧਾਵਾ ਨੇ ਕਲਮਬੱਧ ਕੀਤਾ ਹੈ । ਸੁੱਖ ਵਾਲੀਆ, ਬੰਨੀ ਸ਼ਰਮਾ, ਮਨੀਸ਼ ਠੁਕਰਾਲ, ਰਾਜ ਕੇ ਔਜਲਾ, ਅੰਮ੍ਰਿਤ ਪਵਾਰ, ਕੁਲਦੀਪ ਚੁੰਬਰ, ਸ਼ੰਕਰ ਦੇਵਾ ਸਮੇਤ ਸਮੁੱਚੀ ਟੀਮ ਇਸ ਟ੍ਰੈਕ ਲਈ ਕਾਰਜਸ਼ੀਲ ਹਨ ।ਗਾਇਕਾ ਰਜਨੀ ਜੈਨ ਆਰੀਆ ਦਾ ਇਹ ਉਪਰਾਲਾ ਸੰਗਤ ਵਲੋਂ ਪ੍ਰਵਾਨ ਕੀਤਾ ਜਾਏਗਾ, ਸਾਰੀ ਟੀਮ ਨੂੰ ਇਹੀ ਆਸ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj