ਜਿਲ੍ਹਾ ਵੈਦ ਮੰਡਲ ਦੇ ਮਾਹਿਰਾਂ ਵੱਲੋਂ ਕੈਂਪ ਲਗਾ ਕੇ ਲਗਭਗ 260 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਜਲੰਧਰ ਵਿਖੇ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਗੜ੍ਹਦੀਵਾਲਾ ਦੀ ਅਗਵਾਈ ਹੇਠ ਡੀ.ਐਸ.ਪੀ ਵੈਦ ਕਰਨੈਲ ਸਿੰਘ ਸੰਧੂ ਅਤੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਮਾਹਰ ਵੈਦਾਂ ਵੱਲੋਂ ਲਗਭਗ 260 ਮਰੀਜਾਂ ਦੀ ਜਾਂਚ ਕਰਕੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਸਰਪ੍ਰਸਤ ਵੈਦ ਜਸਬੀਰ ਸਿੰਘ ਸੌਂਧ ਅਤੇ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਤੇ ਸਮੂਹ ਵੈਦਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਜਿਆਦਾ ਮਰੀਜ਼ ਦਰਦਾਂ, ਟਾਈਫਾਈ,ਡਿਸਕ ਤੇ ਸਰਵਾਈਕਲ ਨਾਲ ਪੀੜਤ ਸਨ ਜਿਨ੍ਹਾਂ ਨੂੰ ਪਰਹੇਜ ਕਰਨ ਦੀ ਸਹੀ ਜਾਣਕਾਰੀ ਦਿੰਦੇ ਹੋਏ ਦਵਾਈਆਂ ਦਿੱਤੀਆਂ।ਇਸ ਦੌਰਾਨ ਸਰਪ੍ਰਸਤ ਵੈਦ ਜਸਵੀਰ ਸਿੰਘ ਸੋਧ, ਪ੍ਰਧਾਨ- ਵੈਦ ਤਰਸੇਮ ਸਿੰਘ ਸੰਧਰ, ਵਾਈਸ ਚੇਅਰਮੈਨ ਵੈਦ ਦੀਦਾਰ ਸਿੰਘ, ਵਾਈਸ ਪ੍ਰਧਾਨ – ਵੈਦ ਲਖਵੀਰ ਸਿੰਘ ਬੇਦੀ, ਵਾਈਸ ਪ੍ਰਧਾਨ ਵੈਦ ਅਵਤਾਰ ਸਿੰਘ ਸੋਹਲਪੁਰ, ਵਾਈਸ ਪ੍ਰਧਾਨ ਵੈਦ ਅਸ਼ਨੀ ਕੁਮਾਰ, ਵੈਦ ਮਨਜੀਤ ਸਿੰਘ, ਵੈਦ ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੈਦ ਅਤੇ ਪ੍ਰਬੰਧਕ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਵੀਆਂ ਖੋਜਾਂ ਕਰਨ ਤੇ ਬਹੁਤ ਕੁਝ ਨਵਾਂ ਪਤਾ ਲੱਗਦਾ ਹੈ –ਦਨੇਸ਼ ਕਰੀਹਾ
Next article25 ਜਨਵਰੀ ਨੂੰ ਮਨਾਇਆ ਜਾਵੇਗਾ ਵੋਟਰ ਦਿਵਸ – ਏ.ਡੀ.ਸੀ