ਨਵੀਆਂ ਖੋਜਾਂ ਕਰਨ ਤੇ ਬਹੁਤ ਕੁਝ ਨਵਾਂ ਪਤਾ ਲੱਗਦਾ ਹੈ –ਦਨੇਸ਼ ਕਰੀਹਾ

 ਪਟਨਾ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਪਟਨਾ ਸਾਹਿਬ ਤੋ 102 ਕਿਲੋਮੀਟਰ ਦੀ ਦੂਰੀ ਤੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਮੌਜੂਦ ਹਨ। ਭਾਵੇਂ ਮੈਂ ਇਤਿਹਾਸ ਦਾ ਵਿਦਿਆਰਥੀ ਨਹੀਂ ਹਾ। ਪਰ ਇਸ ਅਸਥਾਨ ਨੂੰ ਦੇਖ / ਜਾਣ ਕੇ ਦਿਮਾਗ਼ ਦੇ ਕਵਾੜ ਖੁੱਲਦੇ ਹਨ। ਮੁਹੰਮਦ ਬਖਤਿਆਰ ਖਿਲਜੀ ਦੁਆਰਾ ਕਿਵੇ ਇਸ ਸੰਸਥਾ ਅਤੇ ਇਸ ਸੱਭਿਅਤਾ ਨੂੰ ਤਹਿਸ ਨਹਿਸ ਕੀਤਾ ਗਿਆ। ਇਸ ਜਗਾ ਤੋ 80 ਕਿਲੋਮੀਟਰਦੀ ਦੂਰੀ ਤੇ ਬੋਧਗਆ ਬੋਧੀ ਮੰਦਰ ਨੂੰ ਇੱਕ ਸੋਚੀ ਸਮਝੀ ਨੀਤੀ ਦੇ ਤਹਿਤ ਵੀ ਢਾਹਿਆ ਗਿਆ ਸੀ । ਇਸ ਸੋਚ ਦੇ ਉਲਟ ਬੁੱਧ ਧਰਮ ਦੁਨੀਆ ਪੱਧਰ ਤੇ ਪ੍ਰਫੁਲਤ ਹੋਇਆ ਅਤੇ ਹੋ ਰਿਹਾ ।। ਇਸ ਤੋਂ ਇੱਕ ਗੱਲ ਤਾਂ ਹਰ ਵਿਅਕਤੀ ਨੂੰ ਸਮਝ ਆਉਂਦੀ ਹੈ ਕਿ ਕੋਈ ਵੀ ਕਿਸੇ ਨੂੰ ਵੀ ਧਰਮ / ਸੱਭਿਅਤਾ ਨੂੰ ਖਤਮ ਨਹੀ ਕਰ ਸਕਦਾ ।ਦੁਨੀਆ ਉੱਤੇ ਕੱਟੜਵਾਦਤਾ ਲਈ ਕੋਈ ਥਾਂ ਨਹੀਂ ਹੈ। ਹਾ , ਇੱਕ ਗੱਲ ਇਹ ਵੀ ਸਪਸਟ ਕਰਨੀ ਬਣਦੀ ਹੈ ਕਿ ਜੇਕਰ ਇੱਕ ਵਿਅਕਤੀ ਕੋਈ ਗਲਤੀ ਕਰਦਾ ਹੈ ਤਾਂ ਕੋਈ ਦੂਸਰਾ ਵਿਅਕਤੀ ਉਸ ਨੂੰ ਸੁਧਾਰਦਾ ਵੀ ਹੈ । ਜੇਕਰ ਮੁਹੰਮਦ ਬਖਤਿਆਰ ਖਿਲਜੀ ਨੇ ਇਸ ਸੱਭਿਅਤਾ / ਯੂਨੀਵਰਸਿਟੀ ਨੂੰ ਤਹਿਸ ਨਹਿਸ ਕਰਨ ਦੀ ਗਲਤੀ ਕੀਤੀ ਸੀ ਤਾਂ ਏ ਪੀ ਜੇ ਅਬਦੁਲ ਕਲਾਮ ਅਤੇ ਨਿਤਿਸ ਕੁਮਾਰ ਨੇ ਇਸ ਯੂਨੀਵਰਸਿਟੀ ਨੂੰ ਦੁਬਾਰਾ ਬਣਵਾਇਆ । ਨਾਲੰਦਾ ਯੂਨੀਵਰਸਿਟੀ ਦੀ ਖੁਦਾਈ ਦਾ ਕੰਮ ਅੱਜ ਵੀ ਜਾਰੀ ਹੈ ।ਹੋਰ ਨਵੀਆ ਖੋਜਾਂ ਸਾਹਮਣੇ ਆਉਣਗੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਫ਼ਤਹਿਗੜ੍ਹ ਸਾਹਿਬ ਵਿਖੇ ਬਸਪਾ ਸੁਪ੍ਰੀਮੋ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ
Next articleਜਿਲ੍ਹਾ ਵੈਦ ਮੰਡਲ ਦੇ ਮਾਹਿਰਾਂ ਵੱਲੋਂ ਕੈਂਪ ਲਗਾ ਕੇ ਲਗਭਗ 260 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ