ਤੂੰ ਆਪ ਬੁਲਾਇਆ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਤੂੰ ਆਪ ਬੁਲਾਇਆ/ਗ਼ਜ਼ਲ
ਤੂੰ ਆਪ ਬੁਲਾਇਆ ਕੋਲ ਫਕੀਰਾ,
ਹੁਣ ਕੁਝ ਤਾਂ ਮੂੰਹੋਂ ਬੋਲ ਫਕੀਰਾ।
ਉਸ ਵਿੱਚੋਂ ਸਾਨੂੰ ਵੀ ਕੁਝ ਦੇ ਦੇ,
ਜੋ ਕੁਝ ਹੈ ਤੇਰੇ ਕੋਲ ਫਕੀਰਾ।
ਦੁੱਖਾਂ ਨੇ ਇਸ ਨੂੰ ਖਾਧਾ ਵਿੱਚੋਂ,
ਬਣਿਆਂ ਸਾਡਾ ਤਨ ਖੋਲ਼ ਫਕੀਰਾ।
ਇਹ ਪਲ, ਪਲ ਪਿੱਛੋਂ ਬਦਲੀ ਜਾਵੇ,
ਦੁਨੀਆਂ ਹੈ ਏਨੀ ਗੋਲ ਫਕੀਰਾ।
ਦੋਸਤ ਸਾਡੇ ਬੜੇ ਖੁਸ਼ ਲੱਗਦੇ ਨੇ,
ਮਿੱਟੀ ਵਿੱਚ ਸਾਨੂੰ ਰੋਲ ਫਕੀਰਾ।
ਤੂੰ ਵੀ ਸਾਡੇ ਵਾਂਗ ਦੁਖੀ ਲੱਗੇਂ,
ਤੂੰ ਆਪਣੇ ਦੁੱਖ ਲੈ ਫੋਲ ਫਕੀਰਾ।
ਆ ਕੋਈ ਹੀਲਾ ਕਰੀਏ ਰਲ ਕੇ,
ਭਰਨ ਲਈ ਆਪਣੀ ਝੋਲ ਫਕੀਰਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514                         
ਫੋਨ  9915803554
Previous articleਧੜੱਲੇ ਨਾਲ ਵਿੱਕ ਰਹੀ ਚਾਈਨਾ ਡੋਰ
Next articleਨੌਜਵਾਨ ਪੀੜ੍ਹੀ ‘ਤੇ ਤਲਾਕ ਦਾ ਪ੍ਰਭਾਵ-ਸ਼ਰਮਿੰਦਗੀ