(ਸਮਾਜ ਵੀਕਲੀ) 11 ਕੁ ਵਜੇ ਸੂਰਜ ਦੇਵਤਾ ਨੇ ਚਮਕਾਰਾ ਮਾਰਿਆ, ਥੋੜੀ ਹਿੱਲ ਜੁਲ ਹੋਈ। ਜਦੋਂ ਬਾਹਰ ਨਿਕਲਿਆ ਅੱਡੇ ਵਾਲੇ ਮੋੜ ਦੇ ਉੱਤੇ ਪੰਜ ਛੇ ਜਣੇ ਅਖਬਾਰ ਦੀਆਂ ਖਬਰਾਂ ਵਿੱਚ ਮਗਨ ਦਿਸੇ। ਪੈੜ ਚਾਲ ਜਿਹੀ ਕਰਦਾ ਮੈਂ ਵੀ ਉਹਨਾਂ ਕੋਲ ਪਹੁੰਚ ਗਿਆ ਤੇ ਮਾਘੀ ਮੇਲੇ ਦੀਆਂ ਨਾਲ ਸਬੰਧਿਤ ਖਬਰਾਂ ਉੱਤੇ ਨਜ਼ਰ ਮਾਰਨ ਲੱਗਾ। ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਦੇ ਆਗੂ ਗੱਜੇ। ਨਵਾਂ ਅਕਾਲੀ ਦਲ ਬਣਿਆ। ਉਧਰੋਂ ਯੂ ਪੀ ਵਾਲਿਆਂ ਦਾ ਤੇਜਾ ਅਖਬਾਰ ਦਾ ਇੱਕ ਸਫ਼ਾ ਪੜ੍ਹਦਾ ਹੋਇਆ ਆਖਣ ਲੱਗਾ, ਆਹ ਦੇਖ ਲਓ ਪੰਜਾਬ ਸਰਕਾਰ ਬਜ਼ੁਰਗਾਂ ਦਾ ਸਤਿਕਾਰ ਕਰਨ ਲੱਗ ਪਈ, ਮੈਂ ਓਧਰ ਨਜ਼ਰ ਮਾਰੀ ਤਾਂ ਅਖਬਾਰ ਵਿੱਚ ਪੰਜਾਬ ਸਰਕਾਰ ਦਾ ਇਸ਼ਤਿਹਾਰ ਸੀ ਜੋ ਇੱਕ ਪੂਰੇ ਸਫ਼ੇ ਦਾ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਤੇ ਨਾਲ ਹੀ ਇੱਕ ਬਜ਼ੁਰਗ ਸੀ ਕਿ ਪੰਜਾਬ ਸਰਕਾਰ ਬਜ਼ੁਰਗਾਂ ਦਾ ਸਤਿਕਾਰ ਕਰਨ ਲੱਗੀ। ਇੰਨੇ ਨੂੰ ਗਿੱਲਾਂ ਵਾਲਿਆਂ ਦਾ ਮਾਸਟਰ ਮਲਕੀਤ ਸਿੰਘ ਭੁੱਖ ਹੜਤਾਲ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਖਬਰ ਦਿਖਾਉਂਦਾ ਹੋਇਆ ਬੋਲਿਆ ਆਹ ਵੀ ਤਾਂ ਬਜ਼ੁਰਗ ਹੈ, ਪੰਜਾਬ ਸਰਕਾਰ ਇਹਦਾ ਸਤਿਕਾਰ ਕਿਉਂ ਨਹੀਂ ਕਰਦੀ। ਤੁਰੰਤ ਹੀ ਸਾਰੇ ਸਰਕਾਰੀ ਇਸ਼ਤਿਹਾਰ ਤੇ ਡੱਲੇਵਾਲ ਵਾਲੀ ਖ਼ਬਰ ਵੱਲ ਵੇਖਣ ਲੱਗ ਪਏ।
ਬਲਬੀਰ ਸਿੰਘ ਬੱਬੀ
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj