ਰਾਣਾ ਟਾਇਲ ਫੈਕਟਰੀ ਤੇ ਨੋਜਵਾਨ ਐੱਨ ਆਰ ਆਈ ਕਲੱਬ ਵਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆ ਦਾਨ

ਕੈਪਸ਼ਨ- ਵਿਦਿਆਰਥੀਆਂ ਨੂੰ ਵਰਦੀਆਂ ਭੇਂਟ ਕਰਨ ਉਪਰੰਤ ਰਣਜੀਤ ਸਿੰਘ ਰਾਣਾ , ਗੁਰਮੀਤ ਸਿੰਘ ਤੇ ਸਕੂਲ ਮੁੱਖੀ ਲਖਵਿੰਦਰ ਸਿੰਘ ਟਿੱਬਾ ਤੇ ਹੋਰ

ਕਪੂਰਥਲਾ,  (ਸਮਾਜ ਵੀਕਲੀ) (ਕੌੜਾ)– ਸਰਕਾਰੀ ਐਲੀਮੈਂਟਰੀ ਸਕੂਲ ਭਗਤਪੁਰ ਦੇ 24 ਵਿਦਿਆਰਥੀਆਂ ਨੂੰ ਰਾਣਾ ਟਾਇਲ ਫੈਕਟਰੀ ਤੇ ਨੋਜਵਾਨ ਐੱਨ ਆਰ ਆਈ ਕਲੱਬ ਵਲੋਂ ਸਕੂਲ ਦੇ ਬੱਚਿਆਂ ਲਈ ਵਰਦੀਆ ਦਾਨ ਕੀਤੀਆਂ ਗਈਆਂ। ਇਸ ਦੌਰਾਨ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਕੂਲ ਮੁੱਖੀ ਲਖਵਿੰਦਰ ਸਿੰਘ ਟਿੱਬਾ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ ‌। ਇਸ ਦੌਰਾਨ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ ਕਰਨ ਉਪਰੰਤ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਹਮੇਸ਼ਾ ਹੀ ਫੈਕਟਰੀ ਤੇ ਐੱਨ ਆਰ ਆਈ ਕਲੱਬ ਵੱਲੋਂ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭਗਤਪੁਰ ਦੇ ਲਗਭਗ 24 ਵਿਦਿਆਰਥੀਆਂ ਨੂੰ ਵਰਦੀਆਂ ਮਹੁੱਈਆ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਕੂਲ ਦੇ ਜਰੂਰਤਮੰਦ ਵਿਦਿਆਰਥੀਆਂ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਮੁੱਖੀ ਲਖਵਿੰਦਰ ਸਿੰਘ ਟਿੱਬਾ ਨੇ ਰਣਜੀਤ ਸਿੰਘ ਰਾਣਾ , ਗੁਰਮੀਤ ਸਿੰਘ ਤੇ ਹੋਰ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਧਾਨ ਗੁਰਮੀਤ ਸਿੰਘ ਬਾਵਾ ,ਰਣਜੀਤ ਸਿੰਘ ਰਾਣਾ ,ਜਗਰੂਪ ਸਿੰਘ, ਰੋਬਨ ਸਿੰਘ, ਜਗਦੀਪ ਸਿੰਘ, ਮਨਿੰਦਰਜੀਤ ਸਿੰਘ, ਅਮ੍ਰਿਤਪਾਲ ਸਿੰਘ, ਅਧਿਆਪਕ ਰਮਨਦੀਪ ਕੌਰ, ਐਸ ਐਮ ਸੀ ਚੇਅਰਮੈਨ ਰੂਬੀ ਤੇ ਹੋਰ ਐੱਸ ਐੱਮ ਸੀ ਮੈਂਬਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਤਨੋ ਮਨੋ ਗੁਰੂ ਸਾਹਿਬ ਨਾਲ ਜੁੜਨ ਦਾ ਸੱਦਾ ਦਿੰਦਾ ਹੈ ਮਾਘੀ ਦਾ ਤਿਉਹਾਰ – ਭਾਈ ਹਰਪਾਲ ਸਿੰਘ ।
Next articleਸਤਿਕਾਰ