ਨਾਮਵਰ ਲੇਖਿਕਾ ਲਾਡੀ ਭੁੱਲਰ ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਨਿਵਾਜਿਆ ਗਿਆ

ਕੈਪਸ਼ਨ- ਕੌਮਾਂਤਰੀ ਧੀ ਦਿਵਸ ਮੌਕੇ ਬਾਲੀਵੁੱਡ ਅਤੇ ਹਾਲੀਵੁੱਡ ਦੀ ਨਾਮਵਰ ਅਦਾਕਾਰਾ ਗੁਰਪ੍ਰੀਤ ਭੰਗੂ ਤੇ ਪ੍ਰਬੰਧਕ ਨਾਮਵਰ ਲੇਖਕਾ ਲਾਡੀ ਭੁੱਲਰ ਦਾ ਸਨਮਾਨ ਕਰਦੇ ਹੋਏ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਨਾਮਵਰ ਲੇਖਿਕਾ ਲਾਡੀ ਭੁੱਲਰ ਨੂੰ ਉਹਨਾਂ ਦੀਆਂ ਕੀਤੀਆਂ ਪ੍ਰਾਪਤੀਆਂ ਨੂੰ ‘ਧੀ ਪੰਜਾਬ ਦੀ’ ਐਵਾਰਡ-2025′ ਨਾਲ ਵਿਸ਼ੇਸ਼ ਤੌਰ ਤੇ ਨਿਵਾਜਿਆ ਗਿਆ। ਇਸ ਸਬੰਧੀ ਪਰਿਵਰਤਨ ਮਾਲਵਾ ਫਰੈਂਡਜ਼ ਸੁਸਾਇਟੀ (ਰਜ਼ਿ) ਵੱਲੋਂ ਧੂਰੀ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ  ਬਾਲੀਵੁੱਡ ਅਤੇ ਹਾਲੀਵੁੱਡ ਦੀ  ਨਾਮਵਰ  ਅਦਾਕਾਰਾ ਗੁਰਪ੍ਰੀਤ ਭੰਗੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ  ਪ੍ਰਬੰਧਕਾਂ ਨੇ ਦੱਸਿਆ ਕਿ ਨਾਮਵਰ ਲੇਖਿਕਾ ਲਾਡੀ ਸੁਖਜਿੰਦਰ ਕੌਰ ਭੁੱਲਰ ਵੱਲੋਂ ਪੰਜਾਬੀ  ਸਾਹਿਤਕ ਦੀਆਂ ਤੇਰਾਂ ਲਘੂ ਫ਼ਿਲਮਾਂ ਦੀ ਲੇਖਕ, ਡਾਇਰੈਕਟਰ, ਪ੍ਰੋਡਿਊਸਰ ਅਤੇ ਅਦਾਕਾਰਾ ਦਾ ਰੋਲ ਅਦਾ ਕੀਤਾ ਅਤੇ 6 ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਲਾਡੀ ਭੁੱਲਰ ਦੀਆਂ ਰਚਨਾਵਾਂ ਅਕਸਰ ਵੱਖ ਵੱਖ ਮੈਗਜ਼ੀਨਾਂ , ਅਖਬਾਰਾਂ ਦਾ ਜਿੱਥੇ ਸ਼ਿੰਗਾਰ ਬਣਦੀਆਂ ਹਨ , ਉੱਥੇ ਉਨਾਂ ਦੀ ਕਲਮ ਦਾ ਸਨਮਾਨ ਵੀ ਅਨੇਕਾਂ ਸਾਹਿਤ ਸਭਾਵਾਂ , ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋੰ ਸਮੇੰ-ਸਮੇਂ ਤੇ ਕੀਤਾ ਜਾ ਚੁੱਕਾ ਹੈ ।ਉਹਨਾਂ ਦੱਸਿਆ ਕਿ ਲਾਡੀ ਭੁੱਲਰ ਨੂੰ ਆਪਣੀ ਹੀ ਕਲਮ ਤੋਂ ਲਿਖੀਆਂ ਸਮਾਜਿਕ ਵਿਸ਼ਿਆਂ ‘ਤੇ ਬਣਾਈਆਂ ਫ਼ਿਲਮਾਂ ‘ਤੇ ਵੀ ਮਾਣ ਸਨਮਾਨ ਮਿਲੇ ਹਨ। ਸਮਾਗਮ ਦੌਰਾਨ ਲੇਖਿਕਾ ਲਾਡੀ ਭੁੱਲਰ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ  ਟਰਾਫੀ, ਸਰਟੀਫਿਕੇਟ, ਲੋਈ, ਗਿਫ਼ਟ ਆਦਿ ਦੇ ਕੇ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੰਗ਼ਾ ਲਿਖਣ ਤੇ ਚੰਗਾ ਪਰੋਸਣ ਲਈ ਪ੍ਰੇਰਿਤ ਕੀਤਾ ਗਿਆ। ਮਾਨ ਸਨਮਾਨ ਪ੍ਰਾਪਤ ਕਰਨ ਤੇ ਉੱਘੀ ਲੇਖਕਾ ਲਾਡੀ ਭੁੱਲਰ ਨੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਵਧੀਆ ਲਿਖਣ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਚੰਗੀਆਂ ਫਿਲਮਾਂ ਕਰਨ ਦਾ ਪ੍ਰਣ ਲਿਆ। ਇਸ ਮੌਕੇ ਪ੍ਰਧਾਨ ਗੁਰਦਰਸ਼ਨ ਸਿੰਘ ਢਿੱਲੋਂ ,ਜਸਵਿੰਦਰ ਸਿੰਘ, ਸੁਖਬੀਰ ਸਿੰਘ ਸੁੱਖੀ, ਸੁਖਜੀਤ ਸੂਹੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਅਸਲੀ ਸੱਚ “
Next articleਤਨੋ ਮਨੋ ਗੁਰੂ ਸਾਹਿਬ ਨਾਲ ਜੁੜਨ ਦਾ ਸੱਦਾ ਦਿੰਦਾ ਹੈ ਮਾਘੀ ਦਾ ਤਿਉਹਾਰ – ਭਾਈ ਹਰਪਾਲ ਸਿੰਘ ।