(ਸਮਾਜ ਵੀਕਲੀ)
ਮਰਦ ਅਗੰਮੜਾ……….
ਪ੍ਰਗਟਿਓ ਮਰਦ ਅਗੰਮੜਾ,ਵਰਿਆਮ ਅਕੇਲਾ ਵਾਹ ! ਵਾਹ!!
ਗੋਬਿੰਦ ਸਿੰਘ ਆਪੇ ਗੁਰ ਚੇਲਾ।ਕਲਮ ਤੇ ਤੇਗ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ
ਸੂਫੀਆਂ ਤੇ ਕਵੀਆਂ ਦੇ ਬਹੁਤ ਸੀ ਕਦਰਦਾਨ।
52 ਕਵੀਆਂ ਤੋਂ ਇਲਾਵਾ ਹੋਰ ਵੀ, ਬਹੁਤ ਪਹੁੰਚੇ ਗੁਰੂ ਕੀ ਕਾਸ਼ੀ,
ਦਮਦਮਾ ਸਾਹਿਬ ਪਹੁੰਚ, ਗੁਰੂ ਸਾਹਿਬ ਤੋਂ, ਪਾਉਂਦੇ ਸੀ ਮਾਣ, ਕੀ ਹਿੰਦੂ ਕੀ ਮੁਸਲਮਾਨ।
ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ,
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ,
ਸ਼ਾਂਤਮਈ ਇਨਕਲਾਬ ਦੇ ਮੁਦਈ।
ਜੁਲਮਾਂ ਖਿਲਾਫ ਲੜਦਿਆਂ ਸਾਰੀ ਜ਼ਿੰਦਗੀ,
ਕੰਡਿਆਂ ਦੀ ਸੇਜ ਤੇ ਲੰਘਾਈ।
ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ,
ਥਾਂ ਥਾਂ ਨਗਰ ਕੀਰਤਨ,ਦਰਬਾਰ ਜਾਂਦਾ ਸਜਾਇਆ।
ਮਨੁੱਖਤਾ ਦੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ,
ਜ਼ਰਾ ਜ਼ਰਾ, ਉਹਨਾਂ ਦੀ ਸੋਚ ਨੂੰ ਪਰਨਾਇਆ।
ਸ਼ਖਸ਼ੀਅਤ ਉਨਾਂ ਦੀ, ਬਣੀ ਮਾਨਵਤਾ ਲਈ ਚਾਨਣ-ਮੁਨਾਰਾ,
ਜੁਲਮ ਦੇ ਖਾਤਮੇ ਲਈ, ਸਰਬੰਸ ਕੀਤਾ ਕੁਰਬਾਨ।
ਮਨੁੱਖੀ ਕਦਰਾਂ-ਕੀਮਤਾਂ ਦੀ ਮਜਬੂਤੀ ਲਈ,
ਕ੍ਰਾਂਤੀਕਾਰੀ ਸ਼ਖਸ਼ੀਅਤ ਨੇ ਦਿੱਤੀ ਆਪਣੀ ਜਾਨ।
ਖਾਲਸਾ ਪੰਥ ਸਾਜ ਕੇ ਪੰਜ ਪਿਆਰਿਆਂ ਨੂੰ,
ਵੱਖ-ਵੱਖ ਜਾਤੀਆਂ ਦੇ ਲੋਕ ਚੁਣ ਕੇ ਕਰਵਾਇਆ ਅੰਮ੍ਰਿਤਪਾਨ।
ਗੁਰੂਜੀ ਨੇ ਆਪਣੇ ਚੇਲਿਆਂ ਨੂੰ, ਉੱਚ ਦਾ ਦਰਜਾ ਦੇ ਕੇ,
ਅੰਮ੍ਰਿਤ ਛਕ ਉਹਨਾਂ ਕੋਲੋਂ, ਕੌਮ ਨੂੰ ਬਣਾਇਆ ਮਹਾਨ।
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕੌਸ਼ਲਤਾ ਦਾ ਪੈਂਦਾ
ਝਲਕਾਰਾ,
1705ਈ.ਨੂੰ ਖਿਦਰਾਣੇ ਦੀ ਢਾਬ ਤੇ ਹੋਈ ਫੈਸਲਾਕੁਨ ਜੰਗ।
ਮੁੱਠੀ-ਭਰ ਸਿੰਘਾਂ ! ਮੁਗਲਾਂ’ਤੇ ਪਹਾੜੀ ਸ਼ਾਸਕਾਂ ਦੇ ਲਾਮ ਲਸ਼ਕਰਾਂ ਨੂੰ, ਹਰਾ ਕੇ ਕੀਤਾ ਦੁਨੀਆਂ ਨੂੰ ਦੰਗ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ। ਫੋਨ ਨੰਬਰ : 987469639