ਸਾਰੇ ਵਰਕਰਾਂ ਨੇ ਇੱਕ ਦੂਜੇ ਨੂੰ ਭੈਣ ਮਾਇਆਵਤੀ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ
ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨਵਾਂ ਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਦਾ 69ਵਾਂ ਜਨਮਦਿਨ ਸਾਰੇ ਸਤਿਕਾਰਯੋਗ ਸਾਥੀਆਂ ਵੱਲੋਂ ਜਨ ਕਲਿਆਣਕਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਸਮੁੱਚੇ ਜਿਲੇ ਦੇ ਸਾਰੇ ਅਹੁਦੇਦਾਰ ਵਰਕਰ ਸਮਰਥਕ ਸ਼ਾਮਿਲ ਹੋਏ ਇਸ ਮੌਕੇ ਤੇ ਡਾਕਟਰਾਂ ਨਛੱਤਰਪਾਲ ਐਮਐਲਏ ਨਵਾਂ ਸ਼ਹਿਰ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਆਪਣੇ ਰਾਜ ਦੇ ਅੰਦਰ ਸਭ ਵਰਗਾਂ ਲਈ ਸੁੱਖ ਸਹੂਲਤਾਂ ਦਿੱਤੀਆਂ ਉਹਨਾਂ ਨੇ ਬੱਚਿਆਂ ਲਈ ਬਹੁਤ ਵਧੀਆ ਯੂਨੀਵਰਸਿਟੀ ਆਈਟੀਆਈ ਆਈਆਈਟੀ ਮੈਡੀਕਲ ਕਾਲਜ ਖੋਲੇ ਆਪਣੇ ਰਾਜ ਦੇ ਅੰਦਰ ਉਹਨਾਂ ਨੇ ਬੇਜ਼ਮੀਨੇ ਲੋਕਾਂ ਨੂੰ ਜਿੱਥੇ ਜਮੀਨਾਂ ਵੰਡੀਆਂ ਉੱਥੇ ਰੁਜ਼ਗਾਰ ਦੇ ਸਾਧਨ ਮਹਈਆ ਕਰਾਏ ਸਮੇਂ ਸਮੇਂ ਤੇ ਵੱਖ-ਵੱਖ ਰਹਿਬਰਾਂ ਵੱਲੋਂ ਜੋ ਇਸ ਦੇਸ਼ ਦੇ ਦੱਬੇ ਕੁਚਲੇ ਲਤਾੜੇ ਪਛਾੜੇ ਲੋਕਾਂ ਲਈ ਜਿਨਾਂ ਨੇ ਸੰਘਰਸ਼ ਕੀਤਾ ਉਹਨਾਂ ਦੀਆਂ ਯਾਦਗਾਰਾਂ ਲਖਨਊ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਮਾਰਕ ਅਤੇ ਨੋਇਡਾ ਦੇ ਅੰਦਰ ਦਲਿਤ ਪ੍ਰੇਰਨਾ ਕੇਂਦਰ ਬਣਾ ਕੇ ਆਪਣੇ ਰਹਿਬਰਾਂ ਦਾ ਮਾਨ ਸਨਮਾਨ ਨੂੰ ਬਹਾਲ ਰੱਖਿਆ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਲਗਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2025 ਦੇ ਕੈਲੰਡਰ ਵਿੱਚ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਫੋਟੋ ਗਾਇਬ ਕਰ ਦਿੱਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਭੋਲੇ ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਜਿੰਨੀਆਂ ਵੀ ਦਲਿਤਾਂ ਦੀਆਂ ਅਨੁਸੂਚਿਤ ਜਾਤੀਆਂ ਦੀਆਂ ਸਕੀਮਾਂ ਵੈਲਫੇਅਰ ਦੀਆਂ ਸਕੀਮਾਂ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਉਹਨਾਂ ਦੀ ਗਿਣਤੀ ਘਟਾਉਣਾ ਇਹ ਸਾਰੇ ਇਸ ਗੱਲ ਨੂੰ ਇਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ ਇਸੇ ਤਰ੍ਹਾਂ ਕਾਂਗਰਸ ਨੇ ਕੱਲ ਜੈ ਭੀਮ ਜੈ ਬਾਪੂ ਜੈ ਸੰਵਿਧਾਨ ਦੇ ਨਾਰੇ ਤਹਿਤ ਪ੍ਰੋਗਰਾਮ ਉਲੀਕੇ ਜਿਹੜੇ ਵੀ ਇਸੇ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਹਨ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਦੋਂ ਦਲਿਤਾਂ ਪਛੜਿਆਂ ਦੀ ਲੜਾਈ ਲੜੀ ਤਾਂ ਹਮੇਸ਼ਾ ਉਹਨਾਂ ਨੂੰ ਰੋਕਣ ਦੇ ਵਿੱਚ ਕਾਂਗਰਸ ਅਤੇ ਮਹਾਤਮਾ ਗਾਂਧੀ ਵਿਰੋਧ ਕਰਨ ਵਿੱਚ ਮੋਹਰੀ ਰੋਲ ਰਿਹਾ ਇਸ ਕਰਕੇ ਇਹ ਵੀ ਇੱਕ ਆਪਣੇ ਲੋਕਾਂ ਨੂੰ ਠੱਗਣ ਦਾ ਤਰੀਕਾ ਕਾਂਗਰਸ ਲੱਭ ਰਹੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਆਮ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਹੀ ਦੇ ਅੰਦਰ ਇਸ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਦਾ ਰਾਜ ਲੈ ਕੇ ਆਈਏ ਤਾਂ ਜੋ ਸਰਬਜਨ ਹਤਾਏ ਸਰਬਜਨ ਸਿਖਾਏ ਹੋ ਸਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਸਰਬਜੀਤ ਜਾਫ਼ਰਪੁਰ ਜਿਲਾ ਪ੍ਰਧਾਨ, ਮਨੋਹਰ ਕਮਾਮ, ਭੁਪਿੰਦਰ ਬੇਗਮਪੁਰੀ, ਦਿਲਬਾਗ ਮਹਿੰਦੀਪੁਰ, ਡਾ ਪਰਮਜੀਤ ਆਸਟ੍ਰੇਲੀਆ, ਸਤਵਿੰਦਰ ਟੀਨੂੰ ਆਸਟ੍ਰੇਲੀਆ, ਗੁਰਦਿਆਲ ਦੁੱਗਲ ਦੁਬਈ,ਗਿਆਨ ਚੰਦ ਦਫਤਰ ਇੰਚਾਰਜ,ਜਸਵੀਰ ਔਲੀਪੁਰ,ਕੌਂਸਲਰ ਪੰਮਾ,ਪ੍ਰੇਮ ਰਤਨ, ਸਰਵਨ ਰਾਮ,ਸੁਰਜੀਤ ਕਰੀਹਾ,ਕੌਂਸਲਰ ਗੁਰੱਮੁਖ ਨੌਰਥ,ਸੋਹਣ ਸਿੰਘ,ਹਰਮੇਸ਼ ਨੋਰਦ,ਸਾਬਕਾ ਵਿਧਾਇਕ ਹਰਗੋਪਾਲ,ਗੁਰਨਾਮ ਪੁੰਨੂੰ ਮਜ਼ਾਰਾ,ਜੈ ਪਾਲ ਸੂੰਡਾ,ਕੁਲਦੀਪ ਬਹਿਰਾਮ,ਦਵਿੰਦਰ ਬੇਗਮਪੁਰ ਕਾਨੂਗੋ,ਮੇਜਰ ਸਿੰਘ ਘਟਾਰੋਂ,ਰਾਕੇਸ਼ ਕੁਮਾਰ,ਤੀਰਥ ਕਲਸੀ,ਰਾਜ ਦਦਰਾਲ ,ਚਰਨਜੀਤ ਸਲਾਂ,ਦੇਸ ਰਾਜ ਚਕਮੰਢੇਰ,ਗੁਰਦਿਆਲ ਦੋਸਾਂਝ ਖੁਰਦ ਅਤੇ ਹੋਰ ਵੀ ਸਾਥੀ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj