ਵਿਕਾਸ ਦਾ ਹਰ ਵਾਅਦਾ ਕਰਾਂਗਾ ਪੂਰਾ-ਡਾ. ਇਸ਼ਾਂਕ ਕੁਮਾਰ

ਫੋਟੋ ਅਜਮੇਰ ਦੀਵਾਨਾ

ਬਾਹੋਵਾਲ ਦੀ ਪੰਚਾਇਤ ਨਾਲ ਕੀਤੀ ਮੁਲਾਕਾਤ – ⁠ਮੰਗਾਂ ਪੂਰੀਆਂ ਕਰਣ ਦਾ ਦਿੱਤਾ ਭਰੋਸਾ

ਹੁਸ਼ਿਆਰਪੁਰ (ਸਮਾਜ ਵੀਕਲੀ)  (ਤਰਸੇਮ ਦੀਵਾਨਾ  ) ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਜ਼ਿਮਨੀ ਚੁਣਾਵ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਹਲਕੇ ਦੇ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਦੀਆਂ ਸਮੱਸਿਆਵਾਂ ਜਾਣਦੇ ਹਨ ਅਤੇ ਹੱਲ ਕਰਣ ‘ਤੇ ਕੰਮ ਕਰਦੇ ਹਨ। ਬੀਤੇ ਦਿਨੀਂ ਪਿੰਡ ਬਾਹੋਵਾਲ ਦੀ ਪੰਚਾਇਤ ਨੇ ਡਾ. ਇਸ਼ਾਂਕ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਵਿਚਾਰ-ਵਟਾਂਦਰਾ ਕੀਤਾ।ਪੰਚਾਇਤ ਦੇ ਨਾਲ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ। ਸਾਰਿਆਂ ਨੇ ਵਿਧਾਇਕ ਡਾ. ਇਸ਼ਾਂਕ ਨੂੰ ਬੀਤੇ ਦਿਨੀਂ ਪਿੰਡ ਦੀ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਣ ਲਈ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਪਿੰਡ ਦੇ ਕਿਸਾਨਾਂ ਨੂੰ ਕੁੱਝ ਸਮੇਂ ਤੋਂ ਪੇਸ਼ ਆ ਰਹੀ ਟਿਊਬਵੈਲ ਦੀ ਮੋਟਰ ਦੀ ਸਮੱਸਿਆ ਵੀ ਡਾ. ਇਸ਼ਾਂਕ ਵੱਲੋਂ ਨਵੀਂ ਮੋਟਰ ਲਗਵਾ ਕੇ ਹੱਲ ਕਰਵਾਈ ਗਈ ਸੀ, ਜਿਸ ਦੇ ਲਈ ਪਿੰਡ ਦੇ ਜ਼ਿਮੀਦਾਰਾਂ ਨੇ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਸਰਪੰਚ ਹਰਦੀਪ ਸਿੰਘ ਠੇਕੇਦਾਰ ਨੇ ਵਿਧਾਇਕ ਕੋਲ ਪਿੰਡ ਦੇ ਕੁਝ ਹੋਰ ਵਿਕਾਸ ਕਾਰਜਾਂ ਸੰਬੰਧੀ ਮੰਗਾਂ ਵੀ ਰੱਖੀਆਂ ਜਿਸ ਵਿੱਚ ਪਿੰਡ ਵਿੱਚ ਸੀਵਰੇਜ ਪਾਉਣਾ ਅਤੇ ਇੱਕ ਜਿੰਮ ਬਨਾਉਣ ਦੇ ਨਾਲ-ਨਾਲ ਪਿੰਡ ਦੀ ਫੁੱਟਬਾਲ ਗਰਾਉਂਡ ਨੂੰ ਅਪਗ੍ਰੇਡ ਕਰਨਾ ਸ਼ਾਮਿਲ ਹੈ।ਉਹਨਾਂ ਗਰਾਊਂਡ ਦੇ ਆਲੇ ਦੁਆਲੇ ਨੈੱਟ ਲਗਵਾਉਣ ਦੀ ਤਜਵੀਜ਼ ਕੀਤੀ ਤਾਂ ਜੋ ਪਸ਼ੂ-ਜਾਨਵਰ ਗਰਾਊਂਡ ਨੂੰ ਖਰਾਬ ਨਾ ਕਰਣ। ਬਾਹੋਵਾਲ ਤੋਂ ਬਾਬਾ ਜੱਖ ਵਾਲਾ ਜੀ ਦੀ ਦਰਗਾਹ ਨੂੰ ਜਾਣ ਵਾਲੀ ਸੜਕ ਦੀ ਰਿਪੇਅਰ ਦੀ ਵੀ ਮੰਗ ਪਿੰਡ ਵਾਸੀਆਂ ਵੱਲੋਂ ਕੀਤੀ ਗਈ।ਡਾ. ਇਸ਼ਾਂਕ ਨੇ ਬਾਹੋਵਾਲ ਵਾਸੀਆਂ ਦੀਆਂ ਇਹਨਾਂ ਮੰਗਾਂ ‘ਤੇ ਜਲਦ ਤੋਂ ਜਲਦ ਕੰਮ ਕਰਕੇ ਪੂਰਾ ਕਰਣ ਦਾ ਭਰੋਸਾ ਦਿੱਤਾ ਅਤੇ ਪੰਚਾਇਤ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਉਹਨਾਂ ਦਾ ਧੰਨਵਾਦ ਕੀਤਾ। ਡਾ. ਇਸ਼ਾਂਕ ਨੇ ਕਿਹਾ ਕਿ ਆਪਣੇ ਹਲਕਾ ਚੱਬੇਵਾਲ ਦੇ ਹਰ ਪਿੰਡ ਦਾ ਵਿਕਾਸ ਉਹਨਾਂ ਦੀ ਤਰਜੀਹ ਹੈ ਅਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰਣ ਲਈ ਉਹ ਵਚਨਬੱਧ ਹਨ।ਇਸ ਮੌਕੇ ਤੇ ਪੰਚ ਨਰਿੰਦਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਬਲਵੀਰ ਕੌਰ, ਕਸਤੂਰੀ ਰਾਮ, ਅਮਰੀਕ ਸਿੰਘ, ਅਨਮੋਲ ਬੈਂਸ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਿਖੇ ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ
Next articleਪੁਲਿਸ ਲਾਈਨ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੇ 45 ਯੂਨਿਟ ਕੀਤੇ ਖੂਨਦਾਨ