ਧਾਰਮਿਕ ਟ੍ਰੈਕ “ਗੱਲ ਬੇਗ਼ਮਪੁਰੇ ਦੀ” ਸੋਸ਼ਲ ਮੀਡੀਆ ਤੇ ਛਾਇਆ ਪ੍ਰੋਡਿਊਸਰ ਬਿੱਲ ਬਸਰਾ ਦੀ ਹੈ ਪੇਸ਼ਕਸ਼

ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)– ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ, ਆਰ.ਐਮ.ਟੂ ਮਿਊਜਕ ਕੰਪਨੀ, ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਅਤੇ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ ਦੀ ਪੇਸ਼ਕਸ਼ ਪ੍ਰਸਿੱਧ ਰਿਲੀਜ਼  ਕੀਤੇ ਧਾਰਮਿਕ ਸਿੰਗਲ ਟ੍ਰੈਕ “ਗੱਲ ਬੇਗ਼ਮਪੁਰੇ ਦੀ” ਦੇ ਵੀਡੀਓ ਨੂੰ ਯੂ ਟਿਊਬ ਤੇ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਮਿਸ਼ਨਰੀ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਵਲੋਂ ਇਹ ਟ੍ਰੈਕ ਕਲਮਬੱਧ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਗਾਇਕ ਰਾਜ ਦਦਰਾਲ ਨੇ ਦੱਸਿਆ ਇਸ ਧਾਰਮਿਕ ਗੀਤ ਦਾ ਮਿਊਜ਼ਿਕ ਬੀ ਆਰ ਡਿਮਾਣਾ ਤੇ ਆਰ.ਡੀ ਬੁਆਏ ਵਲੋਂ ਤਿਆਰ ਕੀਤਾ ਹੈ ਤੇ ਇਸ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਧਰਮਵੀਰ ਡੀ.ਜੀ.ਸਟਾਰ ਫ਼ਿਲਮ ਏ.ਜੇ ਫ਼ਿਲਮ ਵਲੋਂ ਸ਼ੂਟ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਗਾਇਕ ਰਾਜ ਦਦਰਾਲ, ਨਿਰਮਲ ਨਿੰਮਾ, ਜਗਦੀਸ਼ ਜਾਡਲਾ, ਹਰਦੀਪ ਦੀਪਾ, ਦਵਿੰਦਰ ਰੂਹੀ, ਹਰਦੀਪ ਬੱਲ, ਦੀਪ ਅਲਾਚੌਰੀਆ, ਆਰ.ਡੀ.ਸਾਗਰ, ਲੱਕੀ ਹਿਆਲਾ, ਰਵਿਜੈ ਜਾਡਲਾ, ਦਵਿੰਦਰ ਬੀਸਲਾ, ਰਾਜ ਮਨਰਾਜ ਦੀ ਬਲੰਦ ਅਵਾਜ਼ ਵਿੱਚ ਗਾਇਆ ਹੈ ਤੇ ਇਸ ਮਿਸ਼ਨਰੀ ਗੀਤ ਨੂੰ ਤਿਆਰ ਕਰਨ ਲਈ ਮਿਸ਼ਨਰੀ ਸਾਥੀ ਧਰਮਪਾਲ ਕਲੇਰ ਜਰਮਨੀ,ਅਜੇ ਗਾਟ ਯੂਐਸਏ, ਮਾ ਮੱਖਣ ਬਖਲੌਰ ਦਾ ਬਹੁਤ ਵੱਡਾ  ਸਹਿਯੋਗ  ਰਿਹਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਾਇਕਾ ਪ੍ਰੇਮ ਲਤਾ ਨੇ ਵੀ ਸਿੰਗਲ ਟ੍ਰੈਕ “ਗੁਰੂ ਰਵਿਦਾਸ ਪਿਤਾ ਜੀ” ਨਾਲ ਭਰੀ ਹਾਜ਼ਰੀ
Next articleਲੋਕ ਗਾਇਕ ਬਲਰਾਜ ਬਿਲਗਾ ਦਾ ਧਾਰਮਿਕ ਟ੍ਰੈਕ “ਸਤਿਗੁਰ ਕਾਂਸ਼ੀ ਵਾਲਾ” ਰਿਲੀਜਿੰਗ ਪੁਆਇੰਟ ਤੇ – ਸੱਤੀ ਖੋਖੇਵਾਲੀਆ