ਗਾਇਕ ਕੇ ਐਸ ਮੱਖਣ ਦਾ ਧਾਰਮਿਕ ਟਰੈਕ “ਧੁੰਮਾਂ ਪੈ ਗਈਆਂ” ਹੋਇਆ ਰਿਲੀਜ਼- ਸੱਤੀ ਖੋਖੇਵਾਲੀਆ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਵਿਸ਼ਵ ਪ੍ਰਸਿੱਧ ਆਵਾਜ਼ ਕੇ ਐਸ ਮੱਖਣ ਆਪਣੇ ਧਾਰਮਿਕ ਸਿੰਗਲ ਟਰੈਕ “ਧੁੰਮਾਂ ਪੈ ਗਈਆਂ” ਨਾਲ ਸੰਗਤ ਵਿੱਚ ਇੱਕ ਵਾਰ ਫੇਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹਾਜ਼ਰੀਆਂ ਭਰ ਰਿਹਾ ਹੈ।  ਗਾਇਕ ਕੇ ਐਸ ਮੱਖਣ  ਇਸ ਤੋਂ ਪਹਿਲਾਂ ਚਰਚਿਤ ਗੀਤਕਾਰ ਰੱਤੂ ਰੰਧਾਵਾ ਦਾ ਲਿਖਿਆ ਪ੍ਰਸਿੱਧ ਗੀਤ “ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ” ਨਾਲ ਮਿਸ਼ਨ ਦੇ ਖੇਤਰ ਵਿੱਚ  ਸੱਚਮੁੱਚ ਹੀ ਧੁੰਮਾਂ ਪਾ ਦਿੱਤੀਆਂ ਤੇ ਹੁਣ ਉਹ ਇਸ ਟ੍ਰੈਕ “ਧੁੰਮਾਂ ਪੈ ਗਈਆਂ” ਨਾਲ ਫਿਰ ਦੁਬਾਰਾ ਸੰਗਤ ਵਿੱਚ ਕਾਂਸ਼ੀ ਵਾਲੇ ਮਹਾਨ ਸਤਿਗੁਰ ਦੀ ਮਹਿਮਾ ਦਾ ਗੁਣਗਾਨ ਕਰਕੇ ਵੱਡੀਆਂ ਖੁਸ਼ੀਆਂ ਪ੍ਰਾਪਤ ਕਰੇਗਾ ।  ਐਸ ਕੇ ਪ੍ਰੋਡਕਸ਼ਨ ਅਤੇ ਸੱਤੀ ਖੋਖੇਵਾਲੀਆਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਵੱਖ ਵੱਖ ਕਲਾਕਾਰਾਂ ਦਾ ਗੁਲਦਸਤਾ ਇਸ ਆਗਮਨ ਪੁਰਬ ਤੇ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇੱਕ ਇਕ ਕਰਕੇ ਲਾਂਚ ਕਰ ਦਿੱਤਾ ਜਾਵੇਗਾ। ਕੇ ਐਸ ਮੱਖਣ ਦੇ ਇਸ ਟਰੈਕ ਧੁੰਮਾਂ ਪੈ ਗਈਆਂ ਨੂੰ ਪ੍ਰਸਿੱਧ ਗੀਤਕਾਰ ਪੰਛੀ ਡੱਲੇਵਾਲੀਆਂ ਨੇ ਲਿਖਿਆ ਹੈ। ਜਿਨ੍ਹਾਂ ਨੇ ਅਨੇਕਾਂ ਰਚਨਾਵਾਂ ਅਤੇ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੀਆਂ ਕਈ ਕਿਤਾਬਾਂ ਸੰਗਤ ਦੀ ਝੋਲੀ ਪਾਈਆਂ ਹਨ। ਜੱਸੀ ਬ੍ਰਦਰਜ਼ ਨੇ ਇਸ ਦਾ ਸ਼ਾਨਦਾਰ ਸੰਗੀਤ ਤਿਆਰ ਕੀਤਾ ਹੈ ਅਤੇ ਜੱਸੀ ਬੰਗਾ ਅਮਰੀਕਾ ਦੀ ਇਹ ਫਖਰੀਆ ਪੇਸ਼ਕਸ਼ ਹੈ । ਸੰਤੋਖ ਲਾਲ ਭਾਰਤੀ ਨਿਊਯਾਰਕ ਸਮੇਤ ਵੀਡੀਓ ਡਾਇਰੈਕਟਰ ਸੋਨੂ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ । ਇਹ ਟਰੈਕ ਸੱਤੀ ਖੋਖੇਵਾਲੀਆ ਪ੍ਰੋਡਕਸ਼ਨਯ ਚੈਨਲ ਤੇ ਲਾਂਚ ਕਰ ਦਿੱਤਾ ਗਿਆ ਹੈ ।ਸੰਗਤ ਇਸ ਨੂੰ ਵੱਧ ਤੋਂ ਵੱਧ ਸਰਵਣ ਕਰਕੇ ਸ਼ੇਅਰ ਕਰੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅਤੇ ਸਿਸੋਦੀਆ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਜਾਵੇਗਾ, ਗ੍ਰਹਿ ਮੰਤਰਾਲੇ ਨੇ ਈਡੀ ਨੂੰ ਦਿੱਤੀ ਇਜਾਜ਼ਤ
Next articleਡੇਰਾ ਬੱਲਾਂ ’ਚ ਸੰਤ ਨਿਰੰਜਣ ਦਾਸ ਜੀ ਨੇ ਕੰਠ ਕਲੇਰ ਦਾ ਧਾਰਮਿਕ ਗੀਤ ‘ਵਿਹੜੇ ਸੰਤਾਂ ਦੇ’ ਕੀਤਾ ਰਿਲੀਜ਼