ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਵਰਧਮਾਨ ਏ ਐਂਡ ਈ ਗਰੁੱਪ ਨੇ ਦਿੱਤੇ 10 ਕੰਪਿਊਟਰ ਸੈੱਟ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਅਤੇ ਰਹਿਨੁਮਾਈ ਹੇਠ ਚੱਲ ਰਹੀ ਰੈਡ ਕਰਾਸ ਸੁਸਾਇਟੀ ਨੂੰ ਵਰਧਮਾਨ ਏ. ਐਂਡ ਈ. ਗਰੁੱਪ ਨੇ ਆਪਣੀ ਸੀਐਸਆਰ ਜ਼ਿੰਮੇਵਾਰੀ ਤਹਿਤ ਰੈਡ ਕਰਾਸ ਸਕੂਲ ਆਫ਼ ਵੋਕੇਸ਼ਨਲ ਨਰਸਿੰਗ ਨੂੰ ਟਾਈਪ ਅਤੇ ਸ਼ਾਰਟਹੈਂਡ ਕੋਰਸ ਕਰ ਰਹੇ ਵਿਦਿਆਰਥੀਆਂ ਲਈ 10 ਕੰਪਿਊਟਰ ਸੈੱਟ ਉਪਲਬੱਧ ਕਰਵਾਏ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਰਧਮਾਨ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸੈਂਟਰ ਰਾਹੀਂ 250 ਤੋਂ ਵੱਧ ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਈ ਵਿਦਿਆਰਥੀ ਦੀ ਸਫ਼ਲ ਪਲੇਸਮੈਂਟ ਵੀ ਕਰਵਾਈ ਗਈ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਵਰਧਮਾਨ ਏ ਐਂਡ ਈ ਗਰੁੱਪ ਵਲੋਂ ਆਪਣੀ ਸੀ.ਐਸ.ਆਰ ਪਹਿਲਕਦਮੀ ਤਹਿਤ ਰੈੱਡ ਕਰਾਸ ਕੰਪਲੈਕਸ ਵਿੱਚ ਸਥਿਤ ਰੈੱਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ ਨਵੀਨੀਕਰਨ ਕੀਤਾ ਗਿਆ ਹੈ। ਇਸ ਪਹਿਲਕਦਮੀ ਤਹਿਤ ਕੰਪਿਊਟਰ ਸਿਖਲਾਈ ਕੇਂਦਰ, ਸਬਿਊਟੀ ਐਂਡ ਵੈਲਨੇਸ ਟਰੇਨਿੰਗ ਸੈਂਟਰ, ਟਾਈਪ ਅਤੇ ਸ਼ਾਰਟਹੈਂਡ ਸੈਂਟਰ ਅਤੇ ਪ੍ਰੋਫੈਸ਼ਨਲ ਅਕਾਊਂਟੈਂਸੀ ਕੋਰਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਵਰਧਮਾਨ ਗਰੁੱਪ ਸਮੇਂ-ਸਮੇਂ ‘ਤੇ ਸਰੀਰਕ ਤੌਰ ‘ਤੇ ਅਪਾਹਜ ਵਿਅਕਤੀਆਂ ਨੂੰ ਮੋਟਰ ਅਤੇ ਗੈਰ-ਮੋਟਰਾਈਜ਼ਡ ਟਰਾਈਸਾਈਕਲ ਵੀ ਪ੍ਰਦਾਨ ਕਰਦਾ ਹੈ।ਇਸ ਮੌਕੇ ਵਰਧਮਾਨ ਗਰੁੱਪ ਦੇ ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ ਤਰੁਣ ਚਾਵਲਾ, ਮੁੱਖ ਸੁਰੱਖਿਆ ਮੁਖੀ ਪ੍ਰਦੀਪ ਡਡਵਾਲ ਅਤੇ ਰੈੱਡ ਕਰਾਸ ਦੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਟੈਂਡਰਾਂ ਨੂੰ ਲੈ ਕੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਹੋਈ ਪਾਵਰਕਾਮ ਸੀ ਐਚ ਬੀ ਡਬਲਿਊ ਕਾਮਿਆਂ ਦੀ ਬੈਠਕ
Next articleਸੇਫ ਸਕੂਲ ਵਾਹਨ ਟਾਸਕ ਫੋਰਸ ਨੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ