ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਮਿਲਣੀ ਸਲਾਨਾ ਪੁਰਸਕਾਰਾਂ ਦਾ ਐਲਾਨ ਛੇਤੀ-ਪ੍ਰਧਾਨ ਬਲਿਹਾਰ ਸਿੰਘ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੇਂਡੂ ਪੰਜਾਬੀ ਲਿਖਾਰੀ ਸਭਾ, ਮਕਸੂਦੜਾ ਵੱਲੋਂ ਜਨਵਰੀ ਮਹੀਨੇ ਦੀ ਮਹੀਨਾਵਾਰ ਇਕੱਤਰਤਾ, ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ ਹੋਈ। ਨਵੇਂ ਸਾਲ ਦੀ ਪਹਿਲੀ ਮੀਟਿੰਗ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮਕਸੂਦੜਾ ਦੀ ਨਵੀਂ ਬਣੀ ਇਮਾਰਤ ਵਿੱਚ ਹੋਈ। ਇਸ ਪਹਿਲੀ ਇਕੱਤਰਤਾ ਵਿੱਚ ਹਾਜ਼ਰੀਨ ਵੱਲੋਂ ਲਾਇਬ੍ਰੇਰੀ ਦੀ ਇਮਾਰਤ ਨੂੰ ਨਵਿਆਉਣ ਅਤੇ ਹੋਰ ਸਮਾਨ ਭੇਜਣ ਲਈ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਜੰਗ ਸਿੰਘ ਕੁੱਪ ਖੁਰਦ ਵੱਲੋਂ ਗੀਤ,”ਗੁਰੂ ਗੋਬਿੰਦ ਸਿੰਘ ਦੀ ਮਹਿਮਾ” ਸੁਣਾਕੇ ਕੀਤੀ ਫਿਰ ਜਗਦੇਵ ਮਕਸੂਦੜਾ, ਮਨਜੀਤ ਘਣਗਸ,ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਵੱਲੋਂ ਇੱਕ ਇੱਕ ਗੀਤ ਸੁਣਾਇਆ। ਗੁਰਮੀਤ ਸਿੰਘ ਗਿੱਲ ਨੇ ਕਵਿਤਾ ਅਤੇ ਰਾਮ ਸਿੰਘ ਭੀਖੀ ਨੇ ਗ਼ਜ਼ਲ ਨਾਲ ਹਾਜ਼ਰੀ ਲਗਵਾਈ। ਪ੍ਰੀਤ ਸਿੰਘ ਸੰਦਲ ਨੇ ਲੇਖ, ” ਬੇਦਾਵੇ ਦਾ ਸੱਚ, ਖੋਜ ਦੀ ਕਸਵੱਟੀ ‘ਤੇ” ਸੁਣਾਇਆ। ਜਸਵੀਰ ਝੱਜ ਨੇ “ਗੀਤ ਦੀ ਬਣਤਰ ਅਤੇ ਬੁਣਤਰ ” ਸਬੰਧੀ ਵਿਚਾਰ ਪੇਸ਼ ਕੀਤੇ ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਭਾਵਪੂਰਤ ਚਰਚਾ ਕੀਤੀ ਗਈ, ਜਿਸ ਵਿੱਚ ਹਰਜੀਤ ਗਿੱਲ,  ਅਮਰਿੰਦਰ ਸਿੰਘ, ਦਰਸ਼ਨ ਮਕਸੂਦੜਾ ਅਤੇ ਮਨੂੰ ਬੁਆਣੀ ਨੇ ਭਾਗ ਲਿਆ। ਉਪਰੰਤ ਸਭਾ ਵੱਲੋਂ ਮਾਰਚ ਵਿੱਚ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਅਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਸਬੰਧੀ ਸਲਾਹ ਮਸ਼ਵਰਾ ਕੀਤਾ ਗਿਆ। ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਮੰਚ ਸੰਚਾਲਨ ਕੀਤਾ ।ਜਰਨਲ ਸਕੱਤਰ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਸਲਾਨਾ ਸਮਾਗਮ ਦੀ ਤਾਰੀਖ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ ਛੇਤੀ ਹੀ ਸਾਂਝੇ ਕੀਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਨਾਭ ਕੰਵਲ ਸ੍ਰੀ ਰਾਜਾ ਸਾਹਿਬ ਜੀ ਦੇ ਸੇਵਾਦਾਰਾਂ ਵਲੋਂ ਆਯੋਜਿਤ ਖੂਨਦਾਨ ਕੈਂਪ ਦੌਰਾਨ 41 ਯੂਨਿਟ ਖੂਨਦਾਨ
Next articleਹੈਲਥ ਸੈਂਟਰ ਗੁਰਨੇ ਕਲਾਂ ਵਿਖੇ ਜਨ ਅਰੋਗਇਆ ਕਮੇਟੀ ਦੀ ਮੀਟਿੰਗ ਹੋਈ