ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰਾਂ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾਏ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਠੰਢ ਅਤੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਮਹਾਰਾਣਾ ਪ੍ਰਤਾਪ ਚੌਕ ਵਿੱਚ ਵਾਹਨਾਂ, ਰੇਹੜੀ ਵਾਲਿਆਂ ਅਤੇ ਟਰੈਕਟਰ ਟਰਾਲੀਆਂ ‘ਤੇ ਰਿਫਲੈਕਟਰ ਲਗਾਏ ਗਏ। ਟਰੱਸਟ ਦੇ ਮੁਖੀ ਅਗਿਆਪਾਲ ਸਿੰਘ ਸਾਹਨੀ ਨੇ ਦੱਸਿਆ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਦਸ ਹਜ਼ਾਰ ਰਿਫਲੈਕਟਰ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਮੁੱਖ ਡਾਕਟਰ ਐਸਪੀ ਸਿੰਘ ਓਬਰਾਏ ਸਮਾਜ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਹ ਦਸ ਹਜ਼ਾਰ ਰਿਫਲੈਕਟਰ ਵਾਹਨਾਂ ਵਿੱਚ ਲਗਾਉਣ ਲਈ ਵੀ ਮੁਹੱਈਆ ਕਰਵਾਏ ਹਨ। ਅੱਜ ਇਸ ਮੌਕੇ ਪ੍ਰਧਾਨ ਅਗਿਆਪਾਲ ਸਿੰਘ ਸਾਹਨੀ, ਸਕੱਤਰ ਅਵਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਰਾਮ ਸਿੰਘ ਰੰਧਾਵਾ, ਦਿਲਰਾਜ ਸਿੰਘ, ਪਰਸ਼ੋਤਮ ਸੈਣੀ, ਰਾਕੇਸ਼ ਭਾਰਗਵ, ਮਨਜੀਤ ਸਿੰਘ ਜੰਡਾ, ਐਸ.ਆਈ ਪਰਮਜੀਤ ਸਿੰਘ, ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ ਤਜਿੰਦਰ ਕੌਰ, ਮਨੋਹਰ ਚੰਦ, ਰਛਪਾਲ ਸਿੰਘ, ਦੇਸ ਰਾਜ, ਰਾਮ ਲੁਭਾਇਆ, ਕਾਂਸਟੇਬਲ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਗਰ ਨਿਗਮ ਰਿਟਾਇਰਡ ਕਰਮਚਾਰੀ ਯੂਨੀਅਨ ਨੇ ਨਿਗਮ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Next articleਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ‘ਨੈਸ਼ਨਲ ਯੁਵਾ ਦਿਵਸ’ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਵਿਖ਼ੇ ਮਨਾਇਆ